ਦਿਲ ਦਾ ਦੌਰਾ ਪੈਣ ਕਾਰਨ ਅਮਰਨਾਥ ਯਾਤਰੀ ਦੀ ਮੌਤ
Tuesday, Jul 02, 2019 - 12:38 PM (IST)

ਸ਼੍ਰੀਨਗਰ (ਅਵਦੇਸ਼)— ਅਮਰਨਾਥ ਯਾਤਰਾ 'ਤੇ ਜਾ ਰਹੇ ਇਕ ਯਾਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਹ ਸਖਸ਼ ਉੱਤਰ ਪ੍ਰਦੇਸ਼ ਦਾ ਸੀ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਗਾਮ ਦੇ ਰਸਤੇ 'ਚ ਹੀ ਇਸ ਸਖਸ਼ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 65 ਸਾਲ ਸੀ ਅਤੇ ਉਨ੍ਹਾਂ ਦੀ ਪਛਾਣ ਕ੍ਰਿਸ਼ਨ ਪੁੱਤਰ ਆਸਾਰਾਮ ਵਜੋਂ ਹੋਈ ਹੈ। ਇਹ ਉੱਤਰ ਪ੍ਰਦੇਸ਼ ਦੇ ਮੇਰਠ ਦਾ ਰਹਿਣ ਵਾਲਾ ਸੀ। ਕ੍ਰਿਸ਼ਨ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਅਮਰਨਾਥ ਦੀ ਪਵਿੱਤਰ ਯਾਤਰਾ ਇਕ ਜੁਲਾਈ ਯਾਨੀ ਸੋਮਵਾਰ ਤੋਂ ਸ਼ੁਰੂ ਹੋਈ ਹੈ। ਇਹ ਯਾਤਰਾ 15 ਅਗਸਤ ਯਾਨੀ ਰੱਖੜੀ ਵਾਲੇ ਦਿਨ ਸੰਪੰਨ ਹੋਵੇਗੀ।