ਸਿਰਫ 10 ਹਜ਼ਾਰ ਸ਼ਰਧਾਲੂ ਕਰ ਸਕਣਗੇ ਅਮਰਨਾਥ ਯਾਤਰਾ

07/06/2020 8:59:03 PM

ਜੰਮੂ (ਯੂ.ਐੱਨ.ਆਈ.):  21 ਜੁਲਾਈ ਤੋਂ ਅਮਰਨਾਥ ਯਾਤਰਾ ਸ਼ੁਰੂ ਹੋ ਸਕਦੀ ਹੈ ਜੋਕਿ ਤਕਰੀਬਨ 3 ਅਗਸਤ ਤੱਕ ਚੱਲੇਗੀ। ਸੂਤਰਾਂ ਮੁਤਾਬਕ ਇਸ ਵਾਰ ਸਿਰਫ 10 ਹਜ਼ਾਰ ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਆਗਿਆ ਮਿਲੇਗੀ। ਇਸ ਦੇ ਮੱਦੇਨਜ਼ਰ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤਾ ਜਾ ਰਹੇ ਹਨ। 

ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸਿਰਫ ਬਾਲਟਾਲ ਰੂਟ ਤੋਂ ਅਮਰਨਾਥ ਯਾਤਰਾ ਹੋਵੇਗੀ। ਹੈਲੀਕਾਪਟਰ ਰਾਹੀਂ ਯਾਤਰਾ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਪਰ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ। ਸੂਤਰਾਂ ਮੁਤਾਬਕ ਇਕ ਦਿਨ ਵਿਚ ਗੁਫਾ ਤੱਕ 500 ਸ਼ਰਧਾਲੂਆਂ ਨੂੰ ਹੀ ਜਾਣ ਦੀ ਆਗਿਆ ਮਿਲੇਗੀ। ਬਾਹਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਰੋਨਾ ਦੀ ਜਾਂਚ ਕਰਵਾਉਣੀ ਹੋਵੇਗੀ। ਜਦੋਂ ਤੱਕ ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ, ਉਨ੍ਹਾਂ ਨੂੰ ਕੁਆਰੰਟਾਈਨ ਸੈਂਟਰ ਵਿਚ ਰਹਿਣਾ ਹੋਵੇਗਾ। 55 ਸਾਲ ਤੋਂ ਘੱਟ ਉਮਰ ਦੇ ਭਗਤਾਂ ਨੂੰ ਹੀ ਆਗਿਆ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਆਨਲਾਈਨ ਰਜਿਸਟਰੇਸ਼ਨ ਦੀ ਵਿਵਸਥਾ ਹੋ ਸਕਦੀ ਹੈ। 

ਸੂਤਰਾਂ ਮੁਤਾਬਕ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦਾ ਕਠੂਆ ਦੇ ਲਖਨਪੁਰ ਵਿਚ ਟੈਸਟ ਹੋਵੇਗਾ। ਲਖਨਪੁਰ ਵਿਚ ਆਉਣ ਵਾਲੇ ਭਗਤਾਂ ਦੇ ਟੈਸਟ, ਰਹਿਣ-ਸਹਿਣ ਤੇ ਖਾਣ-ਪੀਣ ਦੀਆਂ ਤਿਆਰੀਆਂ ਵਿਚ ਪ੍ਰਸ਼ਾਸਨ ਜੁਟ ਗਿਆ ਹੈ। ਇਸ ਵਿਚਾਲੇ ਜੰਮੂ ਵਿਚ ਅਮਰਨਾਥ ਯਾਤਰਾ ਦੇ ਬੇਸ ਕੈਂਪ 'ਯਾਤਰੀ ਨਿਵਾਸ ਭਵਨ' ਨੂੰ ਕੁਆਰੰਟਾਈਨ ਸੈਂਟਰ ਵਿਚ ਤਬਦੀਲ ਕਰ ਦਿੱਤ ਗਿਆ ਸੀ, ਜਿਸ ਨੂੰ ਹੁਣ ਤੀਰਥਯਾਤਰੀਆਂ ਦੇ ਲਈ ਤਿਆਰ ਕੀਤਾ ਜਾਵੇਗਾ।


Baljit Singh

Content Editor

Related News