ਅਮਰਨਾਥ ਯਾਤਰਾ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

06/28/2019 2:05:26 PM

ਜੰਮੂ-ਕਸ਼ਮੀਰ— ਸ਼੍ਰੀ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਯਾਤਰਾ 15 ਅਗਸਤ ਤਕ ਚੱਲੇਗੀ। ਯਾਤਰਾ ਤੋਂ ਪਹਿਲਾਂ ਭੋਲੇ ਨਾਥ ਦੇ ਭਗਤਾਂ ਲਈ ਚੰਗੀ ਖਬਰ ਇਹ ਹੈ ਕਿ ਸ਼ਿਵਲਿੰਗ ਦਾ ਆਕਾਰ ਪੂਰਨ ਹੈ ਅਤੇ ਯਾਤਰਾ ਦੇ ਰਸਤੇ ਦੀ ਸਫਾਈ ਆਖਰੀ ਪੜਾਅ 'ਤੇ ਚੱਲ ਰਹੀ ਹੈ। ਯਾਤਰਾ ਦੌਰਾਨ ਤੁਹਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:-
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1-ਯਾਤਰਾ ਤੋਂ ਪਹਿਲਾਂ ਇਕ ਮਹੀਨਾ ਰੋਜ਼ਾਨਾ 4 ਤੋਂ 5 ਕਿਲੋਮੀਟਰ ਪੈਦਲ ਚੱਲੋ
2-ਯੋਗ ਅਤੇ ਅਭਿਆਸ ਵਰਗੀਆਂ ਕਸਰਤਾਂ ਕਰੋ
3-ਹਰ ਅੰਤਰਾਲ ਤੋਂ ਬਾਅਦ ਆਰਾਮ ਜ਼ਰੂਰ ਕਰੋਜੇਕਰ ਤੁਹਾਨੂੰ ਉਚਾਈ ਵਾਲੀ ਯਾਤਰਾ ਵਿਚ ਪਹਿਲਾ ਕੋਈ ਸਮੱਸਿਆ ਆ ਚੁੱਕੀ ਹੈ ਤਾਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਕੋਲੋਂ ਜਾਂਚ ਕਰਵਾਓ।
4-ਯਾਤਰਾਂ ਦੌਰਾਨ ਉਚਾਈ 'ਤੇ ਹੌਲੀ ਚੱਲੋ ਅਤੇ ਵਿਚ-ਵਿਚ ਸਾਹ ਲੈਣ ਲਈ ਰੁਕਦੇ ਰਹੋ।
5-ਹੇਠਾਂ ਆਉਂਦੇ ਸਮੇਂ ਤੇਜ਼ੀ ਨਾਲ ਚੱਲੋ ਅਤੇ ਵਿਚ-ਵਿਚ ਰੁਕਦੇ ਰਹੋ।
6-ਯਾਤਰਾ ਦੌਰਾਨ ਸਮੱਸਿਆ ਹੋਣ 'ਤੇ ਦਬਾਅ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸੰਪਰਕ ਕਰਕੇ ਸਲਾਹ ਲਓ।
7-ਯਾਤਰਾ ਦੌਰਾਨ ਖੂਬ ਸਾਰਾ ਪਾਣੀ ਪੀਓ, ਇਸ ਨਾਲ ਸਿਰਦਰਦ ਨਹੀਂ ਹੋਵੇਗਾ।
8-ਬੀਮਾਰ ਹੋਣ ਦੀ ਸਥਿਤੀ ਵਿਚ ਕਿਸੇ ਵੀ ਯਾਤਰੀ ਵੱਲੋਂ ਦਿੱਤੀ ਗਈ ਮੈਡੀਕਲ ਸਲਾਹ ਨਾ ਮੰਨੋ।
9-ਯਾਤਰਾ ਦੌਰਾਨ ਖਾਣ-ਪੀਣ ਦਾ ਧਿਆਨ ਰੱਖੋ ਅਤੇ ਸ਼੍ਰਾਈਨ ਬੋਰਡ ਵੱਲੋਂ ਦੱਸੇ ਗਏ ਡਾਈਟ ਚਾਰਟ ਨੂੰ ਫਾਲੋ ਕਰੋ।

PunjabKesari
ਇਹ ਕਰੋ
1-ਆਪਣੇ ਨਾਲ ਊਨੀ ਕੱਪੜੇ, ਇਕ ਛੋਟੀ ਛੱਤਰੀ, ਵਿੰਡ ਛਿਟਰ, ਬਰਸਾਤੀ, ਬਰਸਾਤੀ ਜੁੱਤੀ ਅਤੇ ਜੈਕੇਟ ਰੱਖੋ
2-ਆਪਣੀ ਜੇਬ ਵਿਚ ਪਛਾਣ ਪੱਤਰ ਦੇ ਨਾਲ ਇਕ ਪਰਚੀ ਰੱਖੋ, ਜਿਸ 'ਤੇ ਤੁਹਾਡਾ ਨਾਂ ਪਤਾ ਤੇ ਮੋਬਾਇਲ ਨੰ. ਲਿਖਿਆ ਹੋਵੇ, ਇਸ ਦੇ ਨਾਲ ਯਾਤਰਾ ਪਰਚੀ ਵੀ ਰੱਖੋ,
3-ਹਮੇਸ਼ਾ ਆਪਣੇ ਸਾਥੀ ਨਾਲ ਚੱਲੋ।
4-ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਨੇੜਲੇ ਕੈਂਪ, ਡਾਇਰੈਕਟਰ, ਪੁਲਸ ਕੰਟਰੋਲ ਰੂਮ ਅਤੇ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰੋ।
5-ਵਾਤਾਵਰਣ ਦਾ ਧਿਆਨ ਰੱਖੋ ਅਤੇ ਪਲਾਸਟਿਕ ਦੀ ਵਰਤੋਂ ਨਾ ਕਰੋ।
ਯਾਤਰਾ ਸ਼ੁਰੂ ਕਰਨ ਲਈ ਦੋਮੇਲ ਅਤੇ ਚੰਦਨਵਾੜੀ ਦੇ ਐਕਸੈੱਸ ਕੰਟਰੋਲ ਗੇਟ ਸਵੇਰੇ 5 ਤੋਂ 11 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਬਾਅਦ ਕਿਸੇ ਯਾਤਰੀ ਨੂੰ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਯਾਤਰਾ ਸਮੇਂ ਹੋਰ ਸੂਬਿਆਂ ਦੀ ਬੀ. ਐੱਸ. ਐੱਨ. ਐੱਲ. ਪੋਸਟ ਪੇਡ ਸਿਮ ਹੀ ਚੱਲੇਗੀ ਨਹੀਂ ਤਾਂ ਬੀ. ਐੱਸ. ਐੱਨ. ਐੱਲ. ਦੀ ਪ੍ਰੀ-ਐਕਟੀਵੇਟਿਡ ਸਿਮ ਲਖਨਪੁਰ, ਯਾਤਰੀ ਨਿਵਾਸ ਭਗਵਤੀ ਨਗਰ ਜੰਮੂ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪ ਵਿਚੋਂ ਲੈਣ।


ਇਹ ਨਾ ਕਰੋ
1-ਔਰਤਾਂ ਲਈ ਸਾੜ੍ਹੀ ਦੀ ਬਜਾਏ ਸਲਵਾਰ-ਕਮੀਜ਼, ਟਰੈਕ ਸੂਟ ਆਦਿ ਆਰਾਮਦਾਇਕ ਰਹਿਣਗੇ, 6 ਹਫਤਿਆਂ ਤੋਂ ਜ਼ਿਆਦਾ ਗਰਭਵਤੀ ਔਰਤਾਂ ਲਈ ਯਾਤਰਾ ਲਈ ਮਨਾਹੀ ਹੈ
2-ਕ੍ਰਿਪਾ ਕਰਕੇ ਨੰਗੇ ਪੈਰ, ਖਾਲੀ ਪੇਟ ਅਤੇ ਬਿਨਾਂ ਊਨੀ ਕੱਪੜਿਆਂ ਦੇ ਯਾਤਰਾ ਨਾ ਕਰੋ।
3-13 ਸਾਲ ਤੋਂ ਘੱਟ ਅਤੇ 75 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਲਈ ਯਾਤਰਾ ਲਈ ਮਨਾਹੀ ਹੈ।
4-ਮਾਰਗ ਵਿਚ ਸ਼ਾਰਟ ਕੱਟ ਦੀ ਵਰਤੋਂ ਨਾ ਕਰੋ, ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ। ਅਜਿਹੇ ਸਥਾਨਾਂ 'ਤੇ ਨਾ ਰੁਕੋ, ਜਿਥੇ ਚਿਤਾਵਨੀ ਦੇ ਬੋਰਡ ਲੱਗੇ ਹਨ।
5-ਪਵਿੱਤਰ ਗੁਫਾ ਦੇ ਦਰਸ਼ਨ ਦੌਰਾਨ ਫੁੱਲ, ਸਿੱਕੇ, ਚੁੰਨੀ, ਲੋਟਾ ਅਤੇ ਹੋਰ ਚੀਜ਼ਾਂ ਪਵਿੱਤਰ ਸ਼ਿਵਲਿੰਗ ਵੱਲ ਨਾ ਸੁੱਟੋ।


ਹੈਲਥ ਐਡਵਾਈਜ਼ਰੀ
ਸ਼੍ਰੀ ਅਮਰਨਾਥ ਗੁਫਾ 1,40,500 ਫੁੱਟ ਦੀ ਉਚਾਈ 'ਤੇ ਹੈ। ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਘੱਟ ਭੁੱਖ ਲੱਗਣੀ, ਉਲਟੀ, ਦਸਤ, ਕਮਜ਼ੋਰ, ਹਲਕਾ ਸਿਰਦਰਦ, ਸਾਹ ਲੈਣ ਵਿਚ ਤਕਲੀਫ ਹੋ ਸਕਦੀ ਹੈ। ਅਜਿਹੀ ਤਕਲੀਫ ਦਾ ਇਲਾਜ ਸਮੇਂ ਸਿਰ ਨਾ ਹੋਇਆ ਤਾਂ ਵੱਡੀ ਸਮੱਸਿਆ ਹੋ ਸਕਦੀ ਹੈ।


DIsha

Content Editor

Related News