ਅਮਰਨਾਥ ਯਾਤਰਾ : ਚੰਦਨਵਾੜੀ ਪੁੱਜੀ ਬਾਬਾ ਅਮਰਨਾਥ ਦੀ ਪਵਿੱਤਰ ਛੜੀ ਮੁਬਾਰਕ

08/29/2023 12:17:09 PM

ਸ਼੍ਰੀਨਗਰ/ਜੰਮੂ, (ਕਮਲ)– ਸ਼੍ਰੀ ਬਾਬਾ ਅਮਰਨਾਥ ਯਾਤਰਾ ਲਈ ਛੜੀ ਮੁਬਾਰਕ ਸੋਮਵਾਰ ਨੂੰ ਪਹਿਲਗਾਮ ਤੋਂ ਚੰਦਨਵਾੜੀ ਲਈ ਰਵਾਨਾ ਹੋਈ। ਦਸ਼ਨਾਮੀ ਅਖਾੜਾ ਦੇ ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ਹੇਠ ਸੋਮਵਾਰ ਦਵਾਦਸ਼ੀ ਦੇ ਦਿਨ ਚੰਦਨਵਾੜੀ ਵਿਚ ਵੈਦਿਕ ਮੰਤਰਾਂ ਦੇ ਉਚਾਰਨ ਦਰਮਿਆਨ ਛੜੀ ਮੁਬਾਰਕ ਦੀ ਪੂਜਾ ਕੀਤੀ ਗਈ।

ਚੰਦਨਵਾੜੀ ਵਿਚ ਰਾਤ ਨੂੰ ਆਰਾਮ ਹੋਵੇਗਾ ਅਤੇ ਮੰਗਲਵਾਰ ਨੂੰ ਤ੍ਰਓਦਸ਼ੀ ਦੇ ਦਿਨ ਪਵਿੱਤਰ ਛੜੀ ਮੁਬਾਰਕ ਚੰਦਨਵਾੜੀ ਤੋਂ ਸ਼ੇਸ਼ਨਾਗ ਲਈ ਰਵਾਨਾ ਹੋਵੇਗੀ। ਸ਼ੇਸ਼ਨਾਗ ਝੀਲ ਵਿਚ ਪਵਿੱਤਰ ਛੜੀ ਮੁਬਾਰਕ ਦੀ ਪੂਜਾ-ਅਰਚਨਾ ਕੀਤੀ ਜਾਵੇਗੀ ਅਤੇ ਰਾਤ ਨੂੰ ਪੜਾਅ ਹੋਵੇਗਾ। ਬੁੱਧਵਾਰ ਨੂੰ ਪੰਚਤਰਣੀ ਵਿਚ ਆਰਾਮ ਤੋਂ ਬਾਅਦ ਅਖੀਰ ਛੜੀ ਮੁਬਾਰਕ ਨੂੰ 31 ਅਗਸਤ ਨੂੰ ਸਾਉਣ ਦੀ ਪੂਰਨਮਾਸ਼ੀ ਦੇ ਦਿਨ ਪਵਿੱਤਰ ਗੁਫਾ ਵਿਚ ਲਿਜਾਇਆ ਜਾਵੇਗਾ ਅਤੇ ਪੂਰੀਆਂ ਰਸਮਾਂ ਨਾਲ ਬਾਬਾ ਬਰਫਾਨੀ ਦੀ ਪੂਜਾ-ਅਰਚਨਾ ਕੀਤੀ ਜਾਵੇਗੀ। ਇਸ ਸਾਲ ਸਾਉਣ ਦੀ ਪੂਰਨਮਾਸ਼ੀ ਸੂਰਿਆ ਉਦੈ ਦੇ ਨਾਲ 31 ਅਗਸਤ ਨੂੰ ਹੈ, ਜਿਸ ਕਾਰਨ ਛੜੀ ਮੁਬਾਰਕ ਇਸੇ ਦਿਨ ਪਵਿੱਤਰ ਗੁਫਾ ਦੇ ਦਰਸ਼ਨ ਕਰੇਗੀ। 


Rakesh

Content Editor

Related News