ਸ਼ੁਰੂ ਹੋਣ ਜਾ ਰਹੀ ਹੈ ਅਮਰਨਾਥ ਯਾਤਰਾ, ਜਾਣੋ ਕਿਵੇਂ ਕਰੀਏ 'ਬਾਬਾ ਬਰਫ਼ਾਨੀ' ਦੇ ਦਰਸ਼ਨ ਤੇ ਕਿੱਥੇ ਕਰੀਏ Stay ?
Friday, Jun 27, 2025 - 05:20 PM (IST)

ਨੈਸ਼ਨਲ ਡੈਸਕ- ਹਰ ਸਾਲ ਲੱਖਾਂ ਸ਼ਰਧਾਲੂ "ਬਾਬਾ ਬਰਫਾਨੀ" ਦੇ ਦਰਸ਼ਨ ਲਈ ਜੰਮੂ-ਕਸ਼ਮੀਰ ਦੀਆਂ ਬਰਫੀਲੀ ਘਾਟੀਆਂ 'ਚ ਸਥਿਤ ਅਮਰਨਾਥ ਗੁਫਾ ਦੀ ਯਾਤਰਾ ਕਰਦੇ ਹਨ। ਇਸ ਨਾਲ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਪ੍ਰਸ਼ਾਸਨ ਵਲੋਂ ਸੁਰੱਖਿਅਤ ਯਾਤਰਾ ਦੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਜੇਕਰ ਤੁਸੀਂ ਵੀ ਯਾਤਰਾ 'ਤੇ ਜਾਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਡਾ ਸਵਾਲ ਇਹ ਹੋਵੇਗਾ ਕਿ ਯਾਤਰਾ 'ਤੇ ਕਿਵੇਂ ਜਾਈਏ ਅਤੇ ਕਿੱਥੇ ਠਹਿਰੀਏ? ਇਸ ਲਈ ਅਸੀਂ ਤੁਹਾਨੂੰ ਅਮਰਨਾਥ ਯਾਤਰਾ ਲਈ ਪੂਰੀ ਤਰ੍ਹਾਂ ਗਾਈਡ ਕਰਾਂਗੇ। ਉਂਝ ਤਾਂ ਹਰ ਸਾਲ ਅਮਰਨਾਥ ਯਾਤਰਾ 2 ਮਹੀਨੇ ਦੀ ਹੁੰਦੀ ਹੈ ਪਰ ਇਸ ਵਾਰ ਯਾਤਰਾ ਨੂੰ 38 ਦਿਨ ਲਈ ਹੀ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, ਇਸ ਵਾਰ ਨਹੀਂ ਮਿਲੇਗੀ ਹੈਲੀਕਾਪਟਰ ਸੇਵਾ
ਕਿਵੇਂ ਹੁੰਦੀ ਹੈ ਰਜਿਸਟ੍ਰੇਸ਼ਨ?
ਅਮਰਨਾਥ ਯਾਤਰਾ ਭਾਵੇਂ ਹੀ ਜੁਲਾਈ ਦੇ ਮਹੀਨੇ ਵਿਚ ਸ਼ੁਰੂ ਹੁੰਦੀ ਹੈ ਪਰ ਇਸ ਦੀ ਪ੍ਰਕਿਰਿਆ ਅਪ੍ਰੈਲ ਤੋਂ ਹੀ ਜਾਰੀ ਰਹਿੰਦੀ ਹੈ। ਸ਼ਰਧਾਲੂਆਂ ਨੂੰ ਇਸ ਯਾਤਰਾ ਲਈ ਪ੍ਰੀ-ਰਜਿਸਟ੍ਰੇਸ਼ਨ ਕਰਾਉਣਾ ਲਾਜ਼ਮੀ ਹੁੰਦਾ ਹੈ। ਇਸ ਲਈ ਤੁਹਾਡਾ ਮੈਡੀਕਲ ਫਿਟ ਹੋਣਾ ਵੀ ਜ਼ਰੂਰੀ ਹੈ। ਤੁਹਾਨੂੰ ਆਪਣਾ ਮੈਡੀਕਲ ਸਰਟੀਫ਼ਿਕੇਟ ਦੇਣਾ ਹੁੰਦਾ ਹੈ। ਫਾਰਮ ਭਰਨ 'ਤੇ ਆਪਣਾ ਸਰਟੀਫ਼ਿਕੇਟ ਅਪਲੋਡ ਕਰਨਾ ਹੁੰਦਾ ਹੈ, ਜਿਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ। ਰਜਿਸਟ੍ਰੇਸ਼ਨ ਅਮਰਨਾਥ ਸ਼੍ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਜਾਂ ਨਾਮਜ਼ਦ ਬੈਂਕਾਂ (SBI, PNB ਆਦਿ) ਰਾਹੀਂ ਕਰਵਾਈ ਜਾ ਸਕਦੀ ਹੈ
ਕਿੰਨਾ ਆਵੇਗਾ ਖਰਚਾ?
ਰਜਿਸਟ੍ਰੇਸ਼ਨ ਫੀਸ 220 ਰੁਪਏ
ਆਵਾਜਾਈ (ਬੱਸ/ਟ੍ਰੇਨ + ਟੈਕਸੀ) 2,000 ਰੁਪਏ- 4,000ਰੁਪਏ
ਲੌਜਿੰਗ/ਟੈਂਟ 300 ਰੁਪਏ- 1,000 ਰੁਪਏ ਪ੍ਰਤੀ ਰਾਤ
ਖਾਣ-ਪੀਣ 200 ਰੁਪਏ- 500 ਰੁਪਏ ਰੋਜ਼ਾਨਾ
ਪੋਨੀ/ਪਾਲਕੀ ਸੇਵਾ 2,000 ਰੁਪਏ
ਕੁੱਲ ਖਰਚਾ:
ਆਮ ਤੌਰ 'ਤੇ ਇੱਕ ਵਿਅਕਤੀ ਲਈ 6,000 ਰੁਪਏ ਤੋਂ 12,000 ਰੁਪਏ ਤੱਕ ਦੀ ਲਾਗਤ ਆ ਸਕਦੀ ਹੈ, ਇਲਾਕੇ ਅਤੇ ਸਹੂਲਤਾਂ ਅਨੁਸਾਰ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ ਨੂੰ ਲੈ ਕੇ ਵੱਡੀ ਖ਼ਬਰ ; ਲੱਗ ਗਈ ਸਖ਼ਤ ਪਾਬੰਦੀ, ਨਾ ਕਰਿਓ ਉਲੰਘਣਾ
ਯਾਤਰਾ ਦੇ ਰੂਟ:
-ਪਹਿਲਾ ਰੂਟ: ਪਹਿਲਗਾਮ – ਚੰਦਨਵਾੜੀ – ਸ਼ੇਸ਼ਨਾਗ – ਪੰਜਤਰਣੀ – ਅਮਰਨਾਥ ਗੁਫਾ
-ਦੂਜਾ ਰੂਟ: ਬਾਲਟਾਲ – ਦੋਮੈਲ – ਅਮਰਨਾਥ ਗੁਫਾ (ਇਹ ਰੂਟ ਛੋਟਾ, ਪਰ ਥੋੜ੍ਹਾ ਔਖਾ ਹੈ)
ਕਿਵੇਂ ਜਾਈਏ ਅਮਰਨਾਥ ਯਾਤਰਾ ਅਤੇ ਕਿੱਥੇ ਠਹਿਰੀਏ?
ਅਮਰਨਾਥ ਯਾਤਰਾ ਬਾਲਟਾਲ ਅਤੇ ਪਹਿਲਗਾਮ ਦੋਵੇਂ ਰੂਟਾਂ ਤੋਂ ਹੁੰਦੀ ਹੈ। ਜੇਕਰ ਤੁਸੀਂ ਟਰੇਨ ਤੋਂ ਜਾਣਾ ਚਾਹੁੰਦੇ ਹੋ ਤਾਂ ਜੰਮੂ ਲਈ ਦੇਸ਼ ਦੇ ਕਰੀਬ ਸਾਰੇ ਸ਼ਹਿਰਾਂ ਤੋਂ ਟਰੇਨ ਚੱਲਦੀ ਹੈ। ਜੰਮੂ ਤੋਂ ਤੁਸੀਂ ਯਾਤਰਾ ਦੀ ਪਰਚੀ ਕਟਵਾ ਕੇ ਬੱਸ ਤੋਂ ਬਾਲਟਾਲ ਜਾਂ ਪਹਿਲਗਾਮ ਜਾ ਸਕਦੇ ਹੋ। ਬੱਸ ਦਾ ਕਿਰਾਇਆ 700 ਰੁਪਏ ਤੋਂ ਸ਼ੁਰੂ ਹੁੰਦਾ ਹੈ। ਬਾਲਟਾਲ ਤੋਂ ਅਮਰਨਾਥ ਗੁਫਾ ਕਰੀਬ 14 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਇੱਥੋਂ ਐਂਟਰੀ ਦੋਮੈਲ ਗੇਟ ਤੋਂ ਹੁੰਦੀ ਹੈ। ਉੱਥੇ ਹੀ ਪਹਿਲਗਾਮ ਤੋਂ ਗੁਫਾ ਦੀ ਦੂਰੀ ਕਰੀਬ 32 ਕਿਲੋਮੀਟਰ ਹੈ, ਜਿੱਥੇ ਐਂਟਰੀ ਚੰਦਨਵਾੜੀ ਤੋਂ ਹੁੰਦੀ ਹੈ। ਇੱਥੇ ਤੁਹਾਡੀ RFID ਚੈੱਕ ਹੁੰਦੀ ਹੈ। ਯਾਤਰਾ ਦੀ ਸ਼ੁਰੂਆਤ ਵਿਚ ਹੀ ਤੁਹਾਨੂੰ RFID ਕਾਰਡ ਲੈਣਾ ਹੁੰਦਾ ਹੈ, ਜਿਸ ਲਈ ਤੁਹਾਨੂੰ 250 ਰੁਪਏ ਦੀ ਫੀਸ ਦੇਣੀ ਹੋਵੇਗੀ, ਕਿਉਂਕਿ ਉਸ ਦੇ ਬਿਨਾਂ ਤੁਸੀਂ ਯਾਤਰਾ ਨਹੀਂ ਕਰ ਸਕਦੇ। ਬਾਲਟਾਲ ਵਿਚ ਰਹਿਣ ਲਈ ਤੁਹਾਨੂੰ ਇਕ ਸ਼ੇਅਰਿੰਗ ਟੈਂਟ ਲੈਣਾ ਪਵੇਗਾ, ਜਿਸ ਲਈ ਤੁਹਾਨੂੰ 500 ਰੁਪਏ ਦੇਣੇ ਪੈਣਗੇ। ਹਾਲਾਂਕਿ ਇੱਥੇ ਰਹਿਣ ਲਈ ਮੁਫਤ ਸਹੂਲਤ ਵੀ ਹੈ। ਤੁਹਾਨੂੰ ਬਾਲਟਾਲ ਤੋਂ ਦੋਮੈਲ ਤੱਕ ਮੁਫ਼ਤ ਬੈਟਰੀ ਰਿਕਸ਼ਾ ਅਤੇ ਬੱਸਾਂ ਵੀ ਮਿਲਦੀਆਂ ਹਨ, ਜੋ ਪੈਦਲ ਦੂਰੀ ਨੂੰ ਲਗਭਗ 2 ਕਿਲੋਮੀਟਰ ਘਟਾਉਂਦੀਆਂ ਹਨ। ਦੋਮੈਲ ਗੇਟ ਤੋਂ ਐਂਟਰੀ ਸਵੇਰੇ 4 ਵਜੇ ਤੋਂ ਸਵੇਰੇ 10 ਵਜੇ ਤੱਕ ਹੈ। ਇਸ ਤੋਂ ਬਾਅਦ ਤੁਹਾਡੀ ਯਾਤਰਾ ਸ਼ੁਰੂ ਹੁੰਦੀ ਹੈ। ਤੁਹਾਨੂੰ ਰਸਤੇ ਵਿਚ ਬਹੁਤ ਸਾਰੇ ਭੰਡਾਰੇ ਮਿਲਣਗੇ, ਜਿੱਥੇ ਤੁਸੀਂ ਆਰਾਮ ਨਾਲ ਖਾ ਸਕਦੇ ਹੋ।
ਮਹੱਤਵਪੂਰਨ ਸਲਾਹ
-ਉਚਾਈ ਕਾਰਨ ਉਕਸਜਨ ਦੀ ਕਮੀ ਹੋ ਸਕਦੀ ਹੈ, ਇਸ ਲਈ ਸਿਹਤ ਦੀ ਜਾਂਚ ਜ਼ਰੂਰੀ ਹੈ।
-ਗਰਮ ਕੱਪੜੇ, ਰੈਨਕੋਟ, ਦਵਾਈਆਂ, ਅਤੇ ID ਦਸਤਾਵੇਜ਼ ਨਾਲ ਲੈ ਕੇ ਜਾਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8