ਅਮਰਨਾਥ ਯਾਤਰਾ 'ਤੇ ਜਾਣ ਵਾਲੇ ਭਗਤਾਂ ਲਈ ਵੱਡੀ ਖੁਸ਼ਖ਼ਬਰੀ
Thursday, Mar 09, 2023 - 06:14 PM (IST)
ਜੰਮੂ- ਅਮਰਨਾਥ ਯਾਤਰਾ 'ਤੇ ਜਾਣ ਵਾਲੇ ਭਗਤਾਂ ਲਈ ਵੱਡੀ ਖੁਸ਼ਖ਼ਬਰੀ ਹੈ। ਦਰਅਸਲ ਸ਼ਰਾਈਨ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ 1 ਅਪ੍ਰੈਲ ਤੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 1 ਅਪ੍ਰੈਲ ਇਸ ਲਈ ਸੰਭਾਵਿਤ ਤਾਰੀਖ਼ ਮੰਨੀ ਜਾ ਰਹੀ ਹੈ ਕਿਉਂਕਿ ਫਰਵਰੀ ਮਹੀਨੇ ਵਿਚ ਹੋਣ ਵਾਲੀ ਅਮਰਨਾਥ ਸ਼ਰਾਈਨ ਬੋਰਡ ਦੇ ਮੈਂਬਰਾਂ ਦੀ ਬੈਠਕ ਫ਼ਿਲਹਾਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ- ਸਾਵਧਾਨ! ਕਈ ਦਿਨਾਂ ਤੋਂ ਹੈ ਬੁਖ਼ਾਰ ਜਾਂ ਖੰਘ, ਹੋ ਸਕਦੈ H3N2 ਵਾਇਰਸ, ਜਾਣੋ ਰੋਕਥਾਮ ਦੇ ਤਰੀਕੇ
ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਸ ਵਾਰ ਅਮਰਨਾਥ ਯਾਤਰਾ 60 ਦਿਨ ਦੀ ਹੋ ਸਕਦੀ ਹੈ ਕਿਉਂਕਿ ਇਸ ਵਾਰ 30 ਅਗਸਤ ਨੂੰ ਰੱਖੜੀ ਆ ਰਹੀ ਹੈ। ਰੱਖੜੀ ਮੌਕੇ ਹੀ ਯਾਤਰਾ ਖ਼ਤਮ ਹੁੰਦੀ ਹੈ। ਅਮਰਨਾਥ ਸ਼ਰਾਈਨ ਬੋਰਡ ਦੇ ਅਧਿਕਾਰੀਆਂ ਮੁਤਾਬਕ ਅਮਰਨਾਥ ਯਾਤਰਾ ਲਈ ਭਗਤਾਂ ਦਾ ਰਜਿਸਟ੍ਰੇਸ਼ਨ 1 ਅਪ੍ਰੈਲ ਤੋਂ ਬੈਂਕਾਂ ਜ਼ਰੀਏ ਸ਼ੁਰੂ ਹੋਵੇਗਾ। ਰੋਜ਼ਾਨਾ 20 ਹਜ਼ਾਰ ਭਗਤਾਂ ਦੀ ਰਜਿਸਟ੍ਰੇਸ਼ਨ ਹੋਵੇਗੀ।
ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਦਾ ਔਰਤਾਂ ਲਈ ਵੱਡਾ ਤੋਹਫ਼ਾ, ਮਹਿਲਾ ਕਾਮਿਆਂ ਨੂੰ ਮਿਲੇਗੀ 7 ਦਿਨ ਦੀ ਵਾਧੂ ਛੁੱਟੀ
ਬੋਰਡ ਵੱਲੋਂ ਮੰਗੇ ਗਏ ਟੈਂਡਰਾਂ 'ਚ ਹੈਲੀਪੈਡ ਵਾਲੀ ਥਾਂ 'ਤੇ ਬਰਫ ਹਟਾਉਣ, ਪਵਿੱਤਰ ਗੁਫਾ ਦੇ ਨੇੜੇ ਝੌਂਪੜੀ ਵਾਲਾ ਖੇਤਰ, ਪੰਡਾਲ ਖੇਤਰ, ਬੇਸ ਹਸਪਤਾਲ ਦੀ ਸਾਈਟ, ਕਲੋਕ ਰੂਮ, ਸ਼ੂ ਰੈਕ ਸਾਈਟ, ਬੁੱਕ ਕਾਊਂਟਰ ਸਾਈਟ, ਸ਼ੈੱਡ, ਪਵਿੱਤਰ ਗੁਫਾ ਦੇ ਹੇਠਲੇ ਖੇਤਰ 'ਚ ਬੇਸ ਹਸਪਤਾਲ, ਪਖ਼ਾਨਾ ਸਾਈਟ, ਕੈਂਪ ਡਾਇਰੈਕਟਰ, ਝੌਂਪੜੀ ਖੇਤਰ, ਸੇਵਾ ਪ੍ਰਦਾਤਾ ਖੇਤਰ, ਸ਼ੇਸ਼ਨਾਗ ਕੈਂਪ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਦੱਖਣੀ ਕਸ਼ਮੀਰ 'ਚ ਪਵਿੱਤਰ ਗੁਫਾ 'ਚ ਹਿਮਲਿੰਗ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਵਾਹਨਾਂ ਦੀ ਆਵਾਜਾਈ ਲਈ RFID ਆਧਾਰਿਤ ਟਰੈਕਿੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਦਿੱਲੀ ਨੂੰ ਮਿਲੇ ਦੋ ਨਵੇਂ ਮੰਤਰੀ, ਆਤਿਸ਼ੀ ਤੇ ਸੌਰਭ ਭਾਰਦਵਾਜ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ