ਇਸ ਵਾਰ 62 ਦਿਨਾਂ ਤਕ ਚੱਲੇਗੀ ਅਮਰਨਾਥ ਯਾਤਰਾ, 1 ਜੁਲਾਈ ਤੋਂ ਹੋਵੇਗੀ ਸ਼ੁਰੂ

06/11/2023 6:17:15 PM

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਕਸ਼ਮੀਰ ਘਾਟੀ ਦੇ ਅਨੰਤਨਾਗ ਜ਼ਿਲ੍ਹੇ ਵਿਚ ਅਮਰਨਾਥ ਦੀ ਸਾਲਾਨਾ ਤੀਰਥ ਯਾਤਰਾ ਦਾ ਪ੍ਰਬੰਧ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਵੱਲੋਂ ਕੀਤਾ ਜਾਂਦਾ ਹੈ। ਇਸ ਸਾਲ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਾਲ ਇਹ ਯਾਤਰਾ 62 ਦਿਨ ਚੱਲੇਗੀ। 

ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਅਮਰਨਾਥ ਯਾਤਰਾ ਇਸ ਵਾਰ 62 ਦਿਨਾਂ ਤਕ ਚੱਲੇਗੀ। ਸਰਕਾਰ ਨੂੰ ਅਮਰਨਾਥ ਯਾਤਰਾ ਇੰਨੇ ਲੰਬੇ ਸਮੇਂ ਤੱਕ ਕਰਨ ਦਾ ਭਰੋਸਾ ਹੈ। ਇਸ ਸਾਲ ਵੱਡੀ ਗਿਣਤੀ 'ਚ ਸ਼ਰਧਾਲੂ ਅਮਰਨਾਥ ਯਾਤਰਾ 'ਤੇ ਆਉਣ ਵਾਲੇ ਹਨ। 62 ਦਿਨਾਂ ਦੀ  ਅਮਰਨਾਥ ਜੀ ਯਾਤਰਾ ਇਸ ਸਾਲ 1 ਜੁਲਾਈ ਨੂੰ ਸ਼ੁਰੂ ਹੋਵੇਗੀ ਅਤੇ 31 ਅਗਸਤ, 2023 ਨੂੰ ਸਮਾਪਤ ਹੋਵੇਗੀ। 

ਦੱਸ ਦੇਈਏ ਕਿ ਯਾਤਰਾ ਦੋਵੇਂ ਰੂਟਾਂ ਤੋਂ ਸ਼ੁਰੂ ਹੋਵੇਗੀ, ਯਾਨੀ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਰਸਤੇ ਤੋਂ ਅਤੇ ਗੰਦਰਬਲ ਜ਼ਿਲ੍ਹੇ ਦੇ ਬਾਲਟਾਲ ਤੋਂ। ਖਾਸ ਤੌਰ 'ਤੇ ਅਮਰਨਾਥ ਸ਼ਰਾਈਨ ਬੋਰਡ ਦੁਨੀਆ ਭਰ ਦੇ ਸ਼ਰਧਾਲੂਆਂ ਲਈ ਸਵੇਰੇ ਤੇ ਸ਼ਾਮ ਦੀ ਆਰਤੀ (ਪ੍ਰਾਰਥਨਾ) ਦਾ ਸਿੱਧਾ ਪ੍ਰਸਾਰਣ ਵੀ ਕਰੇਗਾ। 


Rakesh

Content Editor

Related News