Amarnath : ਯਾਤਰਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਗੁਫਾ ਨੇੜੇ ਦਿਖਾਈ ਦਿੱਤਾ ਜੰਗਲੀ ਜਾਨਵਰ, ਦਹਿਸ਼ਤ ਦਾ ਮਾਹੌਲ
Thursday, Jul 02, 2026 - 01:14 PM (IST)
ਬਾਲਟਾਲ : ਅਮਰਨਾਥ ਯਾਤਰਾ ਭਲਕੇ ਯਾਕੀ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਨਤੀਜੇ ਵਜੋਂ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ ਹੋ ਚੁੱਕਾ ਹੈ। ਯਾਤਰਾ ਸ਼ੁਰੂ ਹੋਣ ਤੋਂ ਠੀਕ ਇਕ ਦਿਨ ਪਹਿਲਾਂ ਅਮਰਨਾਥ ਗੁਫਾ ਤੋਂ ਮਹੱਤਵਪੂਰਨ ਖ਼ਬਰਾਂ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਪਵਿੱਤਰ ਅਮਰਨਾਥ ਗੁਫਾ ਦੇ ਨੇੜੇ ਲੰਗਰ 'ਤੇ ਇੱਕ ਭੂਰਾ ਭਾਲੂ ਦੇਖਿਆ ਗਿਆ, ਜਿਸ ਕਾਰਨ ਉਕਤ ਸਥਾਨ 'ਤੇ ਹਫ਼ੜਾ-ਦਫ਼ੜੀ ਮਚ ਗਈ।
ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਮਿਲੀ ਵੱਡੀ ਰਾਹਤ
ਰਿਪੋਰਟਾਂ ਅਨੁਸਾਰ ਮੌਕੇ 'ਤੇ ਮੌਜੂਦ ਲੋਕਾਂ ਨੇ ਜੰਗਲੀ ਜੀਵ ਵਿਭਾਗ ਨੂੰ ਭਾਲੂ ਦੇ ਦਿਖਾਈ ਦੇਣ ਦੀ ਸੂਚਨਾ ਦਿੱਤੀ। ਇਸ ਦੌਰਾਨ ਜਦੋਂ ਤੱਕ ਜੰਗਲੀ ਜੀਵ ਵਿਭਾਗ ਦੀ ਟੀਮ ਉਕਤ ਸਥਾਨ 'ਤੇ ਪਹੁੰਚੀ, ਭਾਲੂ ਜੰਗਲ ਵਾਲੇ ਪਾਸੇ ਨੂੰ ਭੱਜ ਚੁੱਕਾ ਸੀ। ਇਸ ਦੌਰਾਨ ਖੁਸ਼ਕਿਸਮਤੀ ਇਹ ਰਹੀ ਕਿ ਇਸ ਸਮੇਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਜ਼ਿਕਰਯੋਗ ਹੈ ਕਿ ਆਲੇ ਦੁਆਲੇ ਦਾ ਇਲਾਕਾ ਇੱਕ ਜੰਗਲੀ ਜੀਵ ਰੱਖ ਦਾ ਹਿੱਸਾ ਹੈ, ਜਿੱਥੇ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਹਨ। ਜੰਗਲੀ ਜੀਵ ਵਿਭਾਗ ਇਸ ਸਮੇਂ ਭਾਲੂ ਦੀ ਭਾਲ ਕਰ ਰਿਹਾ ਹੈ।
ਪੜ੍ਹੋ ਇਹ ਵੀ - ਬੰਗਲੁਰੂ 'ਚ ਪੱਥਰ ਦੀ ਖਾਨ 'ਚ ਵੱਡਾ ਹਾਦਸਾ: ਚੱਟਾਨ ਡਿੱਗਣ ਕਾਰਨ 7 ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
