ਅਮਰਨਾਥ ਯਾਤਰਾ : 2553 ਸ਼ਿਵ ਭਗਤਾਂ ਨੇ ਪਵਿੱਤਰ ਗੁਫਾ ''ਚ ਕੀਤੀ ਪੂਜਾ
Friday, Jul 27, 2018 - 03:12 AM (IST)

ਜੰਮੂ (ਕਮਲ)—ਅਮਰਨਾਥ ਦੀ ਪਵਿੱਤਰ ਯਾਤਰਾ ਨੂੰ ਸ਼ੁਰੂ ਹੋਇਆ ਲਗਭਗ ਇਕ ਮਹੀਨੇ ਹੋਣ ਵਾਲਾ ਹੈ। ਵੀਰਵਾਰ ਯਾਤਰਾ ਦੇ 29ਵੇਂ ਦਿਨ 2553 ਸ਼ਿਵ ਭਗਤਾਂ ਨੇ ਪਵਿੱਤਰ ਗੁਫਾ ਵਿਖੇ ਪਹੁੰਚ ਕੇ ਪੂਜਾ ਅਰਚਨਾ ਕੀਤੀ। 28 ਜੂਨ ਨੂੰ ਸ਼ੁਰੂ ਹੋਈ ਯਾਤਰਾ ਦੌਰਾਨ ਹੁਣ ਤੱਕ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 2 ਲੱਖ 49 ਹਜ਼ਾਰ 620 ਤੱਕ ਪਹੁੰਚ ਗਈ ਹੈ। 26 ਅਗਸਤ ਨੂੰ ਯਾਤਰਾ ਦੀ ਸਮਾਪਤੀ ਹੋਵੇਗੀ।
ਬਾਲਟਾਲ ਵਿਖੇ ਸੇਵਾਦਾਰ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 36 ਹੋਈ-ਬਾਲਟਾਲ ਆਧਾਰ ਕੈਂਪ ਵਿਖੇ ਵੀਰਵਾਰ ਅਮਰਨਾਥ ਯਾਤਰਾ ਦੇ ਇਕ ਸੇਵਾਦਾਰ ਦੀ ਮੌਤ ਹੋ ਗਈ। ਉਸ ਦੀ ਪਛਾਣ ਰਾਜਾ ਵਜੋਂ ਹੋਈ ਹੈ। ਉਹ ਬਾਲਟਾਲ ਵਿਖੇ ਖੜ੍ਹੇ ਇਕ ਟਰੱਕ ਅੰਦਰੋਂ ਮ੍ਰਿਤਕ ਮਿਲਿਆ। ਹੁਣ ਤੱਕ ਸਿਹਤ ਖਰਾਬ ਹੋਣ ਕਾਰਨ ਮਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 36 ਹੋ ਗਈ ਹੈ।