ਅਮਰਨਾਥ ਯਾਤਰਾ: ਹੁਣ ਤੱਕ 40 ਹਜ਼ਾਰ ਤੋਂ ਵਧੇਰੇ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ

Sunday, Jul 03, 2022 - 05:14 PM (IST)

ਸ਼੍ਰੀਨਗਰ- ਇਸ ਸਾਲ ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਹੁਣ 40 ਹਜ਼ਾਰ ਤੋਂ ਵਧੇਰੇ ਸ਼ਰਧਾਲੂ ਪਵਿੱਤਰ ਗੁਫ਼ਾ ’ਚ ਕੁਦਰਤੀ ਰੂਪ ਨਾਲ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸਵੇਰੇ 10 ਵਜੇ ਤੱਕ 40,233 ਤੀਰਥ  ਯਾਤਰੀ ਗੁਫ਼ਾ ’ਚ ਸ਼ਿਵਲਿੰਗ ਦੇ ਦਰਸ਼ਨ ਕਰ ਕੇ ਪੂਜਾ ਕਰ ਚੁੱਕੇ ਹਨ। ਸਾਲਾਨਾ 43 ਦਿਨਾਂ ਅਮਰਨਾਥ ਯਾਤਰਾ 30 ਜੂਨ ਨੂੰ ਦੋਹਾਂ ਆਧਾਰ ਕੈਂਪਾਂ- ਦੱਖਣੀ ਕਸ਼ਮੀਰ ਦੇ ਅਨੰਤਨਾਗ ’ਚ ਨੁਨਵਾਨ-ਪਹਿਲਗਾਮ ਮਾਰਗ ਅਤੇ ਮੱਧ ਕਸ਼ਮੀਰ ਦੇ ਗਾਂਦਰੇਬਲ ’ਚ ਬਾਲਟਾਲ ਮਾਰਗ ਤੋਂ ਸ਼ੁਰੂ ਹੋਈ। ਯਾਤਰਾ 11 ਅਗਸਤ ਨੂੰ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ।

ਹੁਣ ਤੱਕ 5 ਸ਼ਰਧਾਲੂਆਂ ਦੀ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 5 ਤੀਰਥ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਯਾਤਰਾ ਦੇ ਚੰਦਨਵਾੜੀ-ਸ਼ੇਸ਼ਨਾਗ ਮਾਰਗ ਤੋਂ ਵਰਿੰਦਰ ਗੁਪਤਾ ਨਾਂ ਦਾ ਇਕ ਤੀਰਥ ਯਾਤਰੀ ਲਾਪਤਾ ਹੋ ਗਿਆ ਹੈ। 5 ’ਚੋਂ 3 ਲੋਕਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਦਿੱਲੀ ਦੇ ਜੈ ਪ੍ਰਕਾਸ਼ ਦੀ ਚੰਦਨਵਾੜੀ ’ਚ ਮੌਤ ਹੋ ਗਈ, ਬਰੇਲੀ ਦੇ ਦੇਵੇਂਦਰ ਤਾਇਲ (53) ਦੀ ਹੇਠਲੀ ਗੁਫ਼ਾ ’ਚ ਅਤੇ ਬਿਹਾਰ ਦੇ ਲਿਪੋ ਸ਼ਰਮਾ (40) ਦੀ ਕਾਜੀਗੁੰਡ ਕੈਂਪ ’ਚ ਮੌਤ ਹੋ ਗਈ। ਮਹਾਰਾਸ਼ਟਰ ਦੇ ਜਗਨਨਾਥ (61) ਦੀ ਹੋਰ ਸਿਹਤ ਕਾਰਨਾਂ ਕਰ ਕੇ ਮੌਤ ਹੋ ਗਈ, ਜਦਕਿ ਰਾਜਸਥਾਨ ਦੇ ਆਸ਼ੂ ਸਿੰਘ (46) ਦੀ ਘੋੜੇ ਤੋਂ ਡਿੱਗਣ ਕਾਰਨ ਮੌਤ ਹੋ ਗਈ।


Tanu

Content Editor

Related News