ਔਸ਼ਧੀ ਵਜੋਂ ਵੀ ਹੁੰਦੀ ਹੈ ਕਾਲੀ ਸਰ੍ਹੋਂ ਦੀ ਵਰਤੋਂ

12/29/2019 10:05:49 PM

ਨਵੀਂ ਦਿੱਲੀ (ਇੰਟ.)-ਕਾਲੀ ਸਰ੍ਹੋਂ ਦਾ ਬੀਜ ਕਾਲੇ ਰੰਗ ਦਾ ਅਤੇ ਫੁੱਲ ਪੀਲੇ ਰੰਗ ਦਾ ਹੁੰਦਾ ਹੈ। ਸਰ੍ਹੋਂ ਦੇ ਬੀਜ ਤੋਂ ਹੀ ਸਰ੍ਹੋਂ ਦਾ ਤੇਲ ਕੱਢਿਆ ਜਾਂਦਾ ਹੈ, ਜਿਸ ਦੀ ਵਰਤੋਂ ਭੋਜਨ ਬਣਾਉਣ ਤੇ ਔਸ਼ਧੀ ਦੇ ਤੌਰ ’ਤੇ ਦਵਾਈ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਕਾਲੀ ਸਰ੍ਹੋਂ ਦੇ ਬੀਜ ਦੀ ਭੋਜਨ ’ਚ ਸਮੱਗਰੀ ਦੇ ਤੌਰ ’ਤੇ ਵੀ ਵਰਤੋਂ ਕੀਤੀ ਜਾਂਦੀ ਹੈ। ਕਾਲੀ ਸਰ੍ਹੋਂ ਦੀ ਆਮ ਤੌਰ ’ਤੇ ਸਬਜ਼ੀ ਜਾਂ ਤੜਕੇ ਦੀ ਲਈ ਵਰਤੋਂ ਕੀਤੀ ਜਾਂਦੀ ਹੈ। ਇਸ ’ਚ ਚੰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਛੋਟੀ-ਛੋਟੀ ਪ੍ਰੇਸ਼ਾਨੀਆਂ ਦੇ ਨਾਲ-ਨਾਲ ਕਈ ਬੀਮਾਰੀਆਂ ਨੂੰ ਵੀ ਦੂਰ ਕਰਨ ’ਚ ਮਦਦਗਾਰ ਸਾਬਿਤ ਹੋ ਸਕਦੇ ਹਨ।
ਕੈਂਸਰ ਦੂਰ ਕਰਨ ’ਚ ਲਾਭਕਾਰੀ- ਸਰ੍ਹੋਂ ਦੇ ਬੀਜ ਗੁਲੋਕੋਸਾਈਨੋਲੈਟਸ ਅਤੇ ਮਾਈਰੋਸੀਨੇਸਜ਼ ਵਰਗੇ ਕੰਪਾਊਂਡਸ ਪਾਏ ਜਾਂਦੇ ਹਨ, ਜੋ ਸਰੀਰ ’ਚ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਦੇ ਵਾਧੇ ਨੂੰ ਰੋਕਦੇ ਹਨ।
ਸਿਰਦਰਦ ਦੂਰ ਕਰਨ ’ਚ ਮਦਦਗਾਰ
ਜੇਕਰ ਤੁਸੀਂ ਸਿਰਦਰਦ ਅਤੇ ਮਾਈਗ੍ਰੇਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਸਰ੍ਹੋਂ ਦੇ ਬੀਜ ਦੀ ਵਰਤੋਂ ਕਰ ਸਕਦੇ ਹੋ। ਸਰ੍ਹੋਂ ’ਚ ਮੈਗਨੀਸ਼ੀਅਮ ਹੁੰਦਾ ਹੈ, ਜੋ ਨਰਵਸ ਸਿਸਟਮ ਨੂੰ ਆਰਾਮ ਪਹੁੰਚਾਉਂਦਾ ਹੈ। ਜਿਸ ਨਾਲ ਸਿਰਦਰਦ ਘੱਟ ਹੁੰਦਾ ਹੈ ਅਤੇ ਸਰੀਰ ’ਚ ਦਰਦ ਵੀ ਨਹੀਂ ਹੁੰਦਾ।
ਪਾਚਨ ਨੂੰ ਮਜ਼ਬੂਤ ਕਰੇ- ਸਰ੍ਹੋਂ ਦੇ ਬੀਜ ਤੁਹਾਡੇ ਪਾਚਨ ਤੰਤਰ ਦੇ ਲਈ ਵੀ ਚੰਗੇ ਮੰਨੇ ਜਾਂਦੇ ਹਨ। ਇਹ ਬੀਜ ਫਾਈਬਰ ਨਾਲ ਭਰੇ ਹੁੰਦੇ ਹਨ। ਜੋ ਆਸਾਨ ਮਲ-ਤਿਆਗ ’ਚ ਮਦਦ ਕਰਦੇ ਹਨ ਅਤੇ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ। ਆਯੂਰਵੇਦ ਅਨੁਸਾਰ ਕਾਲੀ ਸਰ੍ਹੋਂ ਦੇ ਬੀਜ ਸਲੇਨੀਅਮ ਨਾਲ ਭਰਪੂਰ ਹੁੰਦੇ ਹਨ, ਜੋ ਪੇਟ ਦੀ ਕਬਜ਼ ਅਤੇ ਗੈਸ ਨਾਲ ਲੜਨ ’ਚ ਮਦਦ ਕਰਦੇ ਹਨ।
ਦਿਲ ਦੇ ਰੋਗਾਂ ਤੋਂ ਬਚਾਅ
ਸਰ੍ਹੋਂ ਦਾ ਤੇਲ ਆਮ ਤੌਰ ’ਤੇ ਤੁਹਾਡੇ ਕੋਲੈਸਟ੍ਰੋਲ ਦੇ ਪੱਧਰ ਨੂੰ ਮੈਨੇਜ ਕਰਦਾ ਹੈ ਅਤੇ ਖੂਨ ’ਚ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ, ਜੋ ਤੁਹਾਡੀ ਸਿਹਤ ਲਈ ਜ਼ਰੂਰੀ ਹੈ।
ਹੱਡੀਆਂ ਨੂੰ ਬਣਾਵੇ ਮਜ਼ਬੂਤ
ਸਰ੍ਹੋਂ ਦੇ ਬੀਜ ਤੁਹਾਡੀ ਹੱਡੀਆਂ ਲਈ ਵੀ ਚੰਗੇ ਹੁੰਦੇ ਹਨ ਕਿਉਂਕਿ ਸਲੇਨੀਅਮ ਖਣਿਜ ਨਾਲ ਭਰਪੂਰ ਹੁੰਦੇ ਹਨ, ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ਲਈ ਚਮੜੀ ਦੇ ਨਾਲ-ਨਾਲ ਜੋੜਾਂ ਦੇ ਦਰਦ ’ਚ ਵੀ ਸਰ੍ਹੋਂ ਲਾਭਕਾਰੀ ਹੈ।
 


Sunny Mehra

Content Editor

Related News