ਗਠੀਏ ਤੋਂ ਪੀੜਤ ਨਿਮਰਤਾ ਨੇ ਬਣਾਇਆ ਅਨੋਖਾ ਰਿਕਾਰਡ, ‘ਅਲਪਾਈਨ ਗਰਲ’ ਦੇ ਨਾਂ ਨਾਲ ਮਿਲੀ ਪਹਿਚਾਣ
Sunday, Nov 07, 2021 - 03:52 PM (IST)
ਸ਼੍ਰੀਨਗਰ (ਭਾਸ਼ਾ)— ਕਸ਼ਮੀਰ ਘਾਟੀ ਦੀ ਖੂਬਸੂਰਤੀ ਪੂਰੀ ਦੁਨੀਆ 'ਚ ਮਸ਼ਹੂਰ ਹੈ। ਪਹਾੜਾਂ, ਝੀਲਾਂ ਅਤੇ ਹੋਰ ਸੁੰਦਰ ਸਥਾਨਾਂ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਕਸ਼ਮੀਰ ਆਉਂਦੇ ਹਨ ਪਰ ਕੁਝ ਇੱਥੇ ਟ੍ਰੈਕਿੰਗ ਲਈ ਆਉਂਦੇ ਹਨ। ਅਜਿਹੀ ਹੀ ਇਕ ਮੁਟਿਆਰ ਹੈ ਨਿਮਰਤਾ ਨੰਦੀਸ਼ ਗੁਪਤਾ। ਉਹ ਬੇਂਗਲੁਰੂ ਦੀ ਰਹਿਣ ਵਾਲੀ ਹੈ ਅਤੇ ਇਕ ਸਾਫਟਵੇਅਰ ਕੰਪਨੀ ਵਿਚ ਮਨੁੱਖੀ ਸਰੋਤ ਮੈਨੇਜਰ ਵਜੋਂ ਕੰਮ ਕਰਦੀ ਹੈ। ਨਿਮਰਤਾ ਨੰਦੀਸ਼ ਨੇ ਗਠੀਆ ਤੋਂ ਪੀੜਤ ਹੋਣ ਦੇ ਬਾਵਜੂਦ 4 ਮਹੀਨੇ ਦੇ ਅੰਦਰ ਕਸ਼ਮੀਰ ਵਿਚ ਸਮੁੰਦਰ ਤਲ ਤੋਂ ਕਰੀਬ 10 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਿਤ 50 ਝੀਲਾਂ ਤੱਕ ਸਫ਼ਲਤਾਪੂਰਵਕ ਚੜ੍ਹਾਈ ਕਰਨ ਦਾ ਇਕ ਅਨੋਖਾ ਰਿਕਾਰਡ ਬਣਾਇਆ ਹੈ। ਇਸ ਖ਼ਾਸ ਉਪਲੱਬਧੀ ਨੂੰ ਲੈ ਕੇ ਨਿਮਰਤਾ ਨੂੰ ਹੁਣ ‘ਅਲਪਾਈਨ ਗਰਲ’ ਦੇ ਨਾਂ ਨਾਲ ਇਕ ਨਵੀਂ ਪਹਿਚਾਣ ਮਿਲੀ ਹੈ।
ਇਹ ਵੀ ਪੜ੍ਹੋ : ਧਾਰਮਿਕ ਆਜ਼ਾਦੀ ’ਤੇ ਭਾਰਤ ਨੂੰ ‘ਲਾਲ ਸੂਚੀ’ ’ਚ ਪਾਉਣ ਦੀ ਉੱਠੀ ਮੰਗ, ਸਰਕਾਰ ਨੇ ਦਿੱਤਾ ਤਿੱਖਾ ਪ੍ਰਤੀਕਰਮ
ਨਿਮਰਤਾ ਇਸ ਸਾਲ ਜਨਵਰੀ 'ਚ ਆਪਣੇ ਪਤੀ ਨਾਲ ਘਾਟੀ 'ਚ ਆਈ ਸੀ। ਉਸ ਲਈ ਕਸ਼ਮੀਰ ਆਉਣਾ ਇਕ ਸੁਫ਼ਨਾ ਦੇ ਪੂਰੇ ਹੋਣ ਵਰਗਾ ਸੀ। ਨਿਮਰਤਾ ਨੂੰ ਟ੍ਰੈਕਿੰਗ ਦਾ ਬਹੁਤ ਸ਼ੌਕ ਹੈ। ਉਸਨੇ ਕਸ਼ਮੀਰ ਦੀਆਂ ਅਲਪਾਈਨ ਝੀਲਾਂ 'ਤੇ ਸੈਰ ਕਰਨ ਦੀ ਯੋਜਨਾ ਬਣਾਈ ਸੀ। ਹੁਣ ਤੱਕ ਉਹ 50 ਅਲਪਾਈਨ ਝੀਲਾਂ ਦਾ ਦੌਰਾ ਕਰ ਚੁੱਕੀ ਹੈ। ਨਿਮਰਤਾ ਭਾਰਤ ਦੀ ਪਹਿਲੀ ਔਰਤ ਹੈ ਜਿਸ ਨੇ ਇਕ ਸੀਜ਼ਨ ਵਿੱਚ 50 ਅਲਪਾਈਨ ਝੀਲਾਂ ਨੂੰ ਟਰੈਕ ਕੀਤਾ। ਇਸ ਸਮੇਂ ਦੌਰਾਨ ਉਸਨੇ 460 ਕਿਲੋਮੀਟਰ ਪੈਦਲ ਤੈਅ ਕੀਤਾ ਅਤੇ ਪੂਰੀ ਤਰ੍ਹਾਂ ਖੋਜ ਕਰਨ ਵਿੱਚ ਉਸ ਨੂੰ 4 ਮਹੀਨੇ ਲੱਗ ਗਏ।
ਇਹ ਵੀ ਪੜ੍ਹੋ : ਖੱਟੜ ਸਰਕਾਰ ਦਾ ਨੌਜਵਾਨਾਂ ਨੂੰ ਤੋਹਫ਼ਾ, ਨਿੱਜੀ ਖੇਤਰ ’ਚ ਹਰਿਆਣਾ ਵਾਸੀਆਂ ਨੂੰ ਮਿਲੇਗਾ 75 ਫ਼ੀਸਦੀ ਰਿਜ਼ਰਵੇਸ਼ਨ
ਨਿਮਰਤਾ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਤੁਲੀਅਨ ਝੀਲ ਤੋਂ ਕੀਤੀ, ਜੋ ਦੱਖਣੀ ਕਸ਼ਮੀਰ ਦੇ ਪਹਿਲਗਾਮ ਖੇਤਰ ਵਿਚ ਪੀਰ ਪੰਜਾਲ ਅਤੇ ਜਾਂਸਕਰ ਪਰਬਤ ਲੜੀਆਂ ਵਿਚਾਲੇ ਸਥਿਤ ਹੈ। ਉਨ੍ਹਾਂ ਨੇ ਅਨੰਤਨਾਗ-ਕਿਸ਼ਤਵਾੜ ਖੇਤਰ ਦੇ ਪਹਾੜੀ ਖੇਤਰ ਵਿਚ ਸ਼ਿਲਸਰ ਝੀਲ ਨਾਲ ਆਪਣੀ ਇਹ ਸ਼ਾਨਦਾਰ ਮੁਹਿੰਮ ਖ਼ਤਮ ਕੀਤੀ। ਨਿਮਰਤਾ ਨੇ ਆਪਣੀ ਇਸ ਉਪਲੱਬਧੀ ਬਾਰੇ ਕਿਹਾ ਕਿ ਕੁਝ ਵੀ ਪਹਿਲਾਂ ਤੋਂ ਤੈਅ ਨਹੀਂ ਸੀ। ਇਹ ਸਭ ਮੇਰੇ ਪਤੀ ਅਭਿਸ਼ੇਕ ਦੇ ਵਿਚਾਰ ਤੋਂ ਸ਼ੁਰੂ ਹੋਇਆ, ਜੋ ਪਿਛਲੀ ਸਰਦੀਆਂ ਵਿਚ ਸ਼੍ਰੀਨਗਰ ਗਏ ਸਨ। ਉਹ ਜੰਮੀ ਹੋਈ ਡਲ ਝੀਲ ਵੇਖਣਾ ਚਾਹੁੰਦੇ ਸਨ। ਜੋੜੇ ਨੇ 26 ਜਨਵਰੀ ਨੂੰ ਕਸ਼ਮੀਰ ਘਾਟੀ ਦੀ ਯਾਤਰਾ ਸ਼ੁਰੂ ਕੀਤੀ ਅਤੇ ਇਕ ਸਥਾਨਕ ਹੋਟਲ ਵਿਚ ਠਹਿਰੇ। ਨਿਮਰਤਾ ਨੇ ਕਿਹਾ ਕਿ ਸਖ਼ਤ ਮਿਹਨਤ ਅਤੇ ਡਟ ਕੇ ਖੇਡੋ। ਸਥਾਨਕ ਮਾਹਰ ਪਰਬਤਾਰੋਹੀ ਸੈਯਦ ਤਾਹਿਰ ਇਸ ਮੁਹਿੰਮ ਦੌਰਾਨ ਉਨ੍ਹਾਂ ਨਾਲ ਰਹੇ। ਤਾਹਿਰ ਉਨ੍ਹਾਂ ਦੀ ਵਧੇਰੇ ਯਾਤਰਾਵਾਂ ਵਿਚ ਨਾਲ ਰਹੇ। ਸੈਯਦ ਤਾਹਿਰ ਕਰੀਬ ਇਕ ਦਹਾਕੇ ਤੋਂ ਇਸ ਉਦਯੋਗ ਨਾਲ ਜੁੜੇ ਹਨ।
ਇਹ ਵੀ ਪੜ੍ਹੋ : ਅਰੁਣਾਚਲ ਅਤੇ ਤਿੱਬਤ ਦਰਮਿਆਨ ਵਿਵਾਦ ਵਾਲੇ ਖੇਤਰ ’ਚ ਚੀਨ ਨੇ ਵਸਾ ਦਿੱਤਾ 100 ਘਰਾਂ ਦਾ ਪਿੰਡ