ਡਾਕਟਰਾਂ ਦਾ ਕਮਾਲ, ਫੇਫੜੇ ''ਚ ਫਸੀ 4 ਸੈਂਟੀਮੀਟਰ ਦੀ ਸੂਈ ਕੱਢ ਕੇ ਬਚਾਈ ਬੱਚੇ ਦੀ ਜਾਨ

Sunday, Nov 05, 2023 - 06:21 PM (IST)

ਡਾਕਟਰਾਂ ਦਾ ਕਮਾਲ, ਫੇਫੜੇ ''ਚ ਫਸੀ 4 ਸੈਂਟੀਮੀਟਰ ਦੀ ਸੂਈ ਕੱਢ ਕੇ ਬਚਾਈ ਬੱਚੇ ਦੀ ਜਾਨ

ਨਵੀਂ ਦਿੱਲੀ- ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਕਟਰਾਂ ਨੇ ਚੁੰਬਕ ਦੀ ਮਦਦ ਨਾਲ 7 ਸਾਲ ਦੇ ਬੱਚੇ ਦੇ ਖੱਬੇ ਫੇਫੜੇ 'ਚ ਫਸੀ ਸੂਈ ਨੂੰ ਸਫਲਤਾਪੂਰਵਕ ਕੱਢ ਕੇ ਜਾਨ ਬਚਾਈ। ਹਸਪਤਾਲ ਵਲੋਂ ਮਿਲੀ ਜਾਣਕਾਰੀ ਮੁਤਾਬਕ ਬਾਲ ਸਰਜਰੀ ਵਿਭਾਗ ਦੀ ਟੀਮ ਨੇ ਫੇਫੜਿਆਂ ਦੇ ਅੰਦਰ ਫਸੀ 4 ਸੈਂਟੀਮੀਟਰ ਦੀ ਸੂਈ ਨੂੰ ਹਟਾਉਣ ਲਈ ਇਕ ਗੁੰਝਲਦਾਰ ਐਂਡੋਸਕੋਪਿਕ ਪ੍ਰਕਿਰਿਆ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ- ਵੱਧਦੇ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋਈ ਆਬੋ-ਹਵਾ, ਸਕੂਲਾਂ 'ਚ 10 ਨਵੰਬਰ ਤੱਕ ਛੁੱਟੀਆਂ

PunjabKesari

ਸੂਈ ਕੱਢਣ ਲਈ ਚੁੰਬਕ ਦੀ ਕੀਤੀ ਗਈ ਵਰਤੋਂ

ਬੱਚੇ ਨੂੰ ਹੈਮੋਪਟਾਈਸਿਸ (ਖੰਘ ਦੇ ਨਾਲ ਖੂਨ ਵਗਣ) ਦੀ ਸ਼ਿਕਾਇਤ ਤੋਂ ਬਾਅਦ ਬੁੱਧਵਾਰ ਨੂੰ ਗੰਭੀਰ ਹਾਲਤ 'ਚ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। ਬਾਲ ਸਰਜਰੀ ਵਿਭਾਗ ਦੇ ਐਡੀਸ਼ਨਲ ਪ੍ਰੋਫੈਸਰ ਡਾ. ਵਿਸ਼ੇਸ਼ ਜੈਨ ਨੇ ਦੱਸਿਆ ਕਿ ਰੇਡੀਓਲੌਜੀਕਲ ਜਾਂਚ ਤੋਂ ਪਤਾ ਲੱਗਾ ਹੈ ਕਿ ਸਿਲਾਈ ਮਸ਼ੀਨ ਦੀ ਲੰਬੀ ਸੂਈ ਬੱਚੇ ਦੇ ਖੱਬੇ ਫੇਫੜੇ 'ਚ ਫਸੀ ਹੋਈ ਹੈ। ਡਾ. ਜੈਨ ਨੇ ਇਕ ਜਾਣ-ਪਛਾਣ ਜ਼ਰੀਓ ਉਸੇ ਸ਼ਾਮ ਚਾਂਦਨੀ ਚੌਕ ਬਾਜ਼ਾਰ ਤੋਂ ਚੁੰਬਕ ਖਰੀਦਣ ਦੀ ਵਿਵਸਥਾ ਕੀਤੀ। ਜੈਨ ਨੇ ਕਿਹਾ ਕਿ 4 ਮਿਲੀਮੀਟਰ ਚੌੜਾਈ ਅਤੇ 1.5 ਮਿਲੀਮੀਟਰ ਮੋਟਾਈ ਵਾਲਾ ਚੁੰਬਕ ਇਸ ਕੰਮ ਲਈ ਇਕ ਦਮ ਸਹੀ ਯੰਤਰ ਸੀ।

ਇਹ ਵੀ ਪੜ੍ਹੋ-  ਕੇਰਲ ਦੇ ਪ੍ਰਸਿੱਧ ਫੂਡ ਬਲਾਗਰ ਰਾਹੁਲ ਆਪਣੇ ਘਰ 'ਚ ਮਿਲੇ ਮ੍ਰਿਤਕ, ਇੰਸਟਾਗ੍ਰਾਮ 'ਤੇ ਹਨ 4.21 ਲੱਖ ਫਾਲੋਅਰਜ਼

 

ਡਾ. ਜੈਨ ਨੇ ਕਿਹਾ ਕਿ ਸਾਹ ਨਲੀ ਨੂੰ ਕਿਸੇ ਵੀ ਤਰ੍ਹਾਂ ਦੇ ਜ਼ੋਖਮ ਤੋਂ ਬਚਾਅ ਕੇ ਚੁੰਬਕ ਨੂੰ ਸੂਈ ਦੀ ਥਾਂ ਤੱਕ ਲੈ ਕੇ ਜਾਣਾ ਸੀ। ਟੀਮ ਨੇ ਸਫ਼ਲਤਾਪੂਰਵਕ ਇਕ ਵਿਸੇਸ਼ ਯੰਤਰ ਦੀ ਤਿਆਰ ਕੀਤਾ, ਜਿਸ ਵਿਚ ਚੁੰਬਕ ਨੂੰ ਇਕ ਰਬੜ ਬੈਂਡ ਅਤੇ ਧਾਗੇ ਦੀ ਵਰਤੋਂ ਕਰ ਕੇ ਸੁਰੱਖਿਅਤ ਰੂਪ ਨਾਲ ਜੋੜਿਆ ਗਿਆ ਸੀ। 

ਇਹ ਵੀ ਪੜ੍ਹੋ-  ਗੁੱਸੇ 'ਚ ਆਏ ਪਿਓ ਨੇ ਪਹਿਲਾਂ ਮਾਸੂਮ ਬੱਚਿਆਂ ਦਾ ਕੀਤਾ ਕਤਲ, ਫਿਰ ਖ਼ੁਦ ਵੀ ਮੌਤ ਨੂੰ ਲਾਇਆ ਗਲ਼

ਫੇਫੜੇ 'ਚ ਕਾਫੀ ਡੂੰਘਾਈ ਵਿਚ ਫਸੀ ਹੋਈ ਸੀ ਸੂਈ

ਡਾਕਟਰਾਂ ਮੁਤਾਬਕ ਟੀਮ ਨੇ ਖੱਬੇ ਫੇਫੜੇ ਦੇ ਅੰਦਰ ਸੂਈ ਦੇ ਸਥਾਨ ਦਾ ਪਤਾ ਲਾਉਣ ਲਈ ਸਾਹ ਨਲੀ ਦੀ ਐਂਡੀਸਕੋਪੀ ਸ਼ੁਰੂ ਕੀਤੀ ਅਤੇ ਟੀਮ ਨੂੰ ਸਿਰਫ਼ ਸੂਈ ਦੀ ਨੋਕ ਦਾ ਪਤਾ ਲੱਗਿਆ, ਜੋ ਫੇਫੜੇ ਦੇ ਅੰਦਰ ਡੂੰਘਾਈ ਤੱਕ ਫਸੀ ਹੋਈ ਸੀ। ਜੈਨ ਮੁਤਾਬਕ ਇਸ ਚੁੰਬਕ ਦੀ ਮਦਦ ਨਾਲ ਸੂਈ ਨੂੰ ਸਫ਼ਲਤਾਪੂਰਵਕ ਕੱਢਿਆ ਗਿਆ। ਏਮਜ਼ ਮੁਤਾਬਕ ਬੱਚੇ ਦੇ ਫੇਫੜੇ ਵਿਚ ਸੂਈ ਕਿਵੇਂ ਪਹੁੰਚੀ, ਇਸ ਬਾਬਤ ਪਰਿਵਾਰ ਕੋਈ ਜਾਣਕਾਰੀ ਨਹੀਂ ਦੇ ਸਕਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News