ਅਲਾਇੰਸ ਏਅਰ ਦਾ ਵੱਡਾ ਉਪਰਾਲਾ : ਬਿਲਾਸਪੁਰ ਤੋਂ ਦਿੱਲੀ, ਕੋਲਕਾਤਾ ਲਈ ਸ਼ੁਰੂ ਕੀਤੀਆਂ ਉਡਾਣਾਂ

03/13/2024 1:16:50 PM

ਬਿਲਾਸਪੁਰ (ਭਾਸ਼ਾ) - ਜਨਤਕ ਖੇਤਰ ਦੀ ਅਲਾਇੰਸ ਏਅਰ ਨੇ ਮੰਗਲਵਾਰ ਨੂੰ ਬਿਲਾਸਪੁਰ (ਛੱਤੀਸਗੜ੍ਹ) ਤੋਂ ਦਿੱਲੀ ਅਤੇ ਕੋਲਕਾਤਾ ਲਈ ਉਡਾਣ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਨੇ ਰਾਏਪੁਰ ਤੋਂ ਵੀਡੀਓ ਕਾਨਫਰੰਸ ਰਾਹੀਂ ਲਗਭਗ 125 ਕਿਲੋਮੀਟਰ ਦੂਰ ਸਥਿਤ ਬਿਲਾਸਪੁਰ ਦੇ ਬਿਲਾਸਾ ਦੇਵੀ ਕੇਂਵਟ ਹਵਾਈ ਅੱਡੇ ’ਤੇ ਉਡਾਣਾਂ ਨੂੰ ਝੰਡੀ ਦਿਖਾਈ। 

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਦੱਸ ਦੇਈਏ ਕਿ ਬਿਲਾਸਪੁਰ ’ਚ ਆਯੋਜਿਤ ਸਮਾਗਮ ’ਚ ਉਪ-ਮੁੱਖ ਮੰਤਰੀ ਅਰੁਣ ਸਾਵ ਮੌਜੂਦ ਰਹੇ। ਅਲਾਇੰਸ ਏਅਰ ਦੇ ਜਹਾਜ਼ ਨੇ ਬਿਲਾਸਪੁਰ ਤੋਂ ਸਵੇਰੇ ਲੱਗਭਗ 10 ਵਜੇ ਕੋਲਕਾਤਾ ਲਈ ਅਤੇ ਲੱਗਭਗ ਸਾਢੇ 10 ਵਜੇ ਦਿੱਲੀ ਲਈ ਉਡਾਣ ਭਰੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਉਡਾਣਾਂ ਹਫ਼ਤੇ ’ਚ ਤਿੰਨ-ਤਿੰਨ ਦਿਨ ਸੰਚਾਲਿਤ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਇਸ ਮੌਕੇ ਸਾਈਂ ਨੇ ਕਿਹਾ ਕਿ ਅੱਜ ਬਿਲਾਸਪੁਰ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਇਕ ਮੰਗ ਪੂਰੀ ਹੋ ਰਹੀ ਹੈ। ਸਾਡੇ ਪ੍ਰਧਾਨ ਮੰਤਰੀ ਨੇ ਸੰਕਲਪ ਲਿਆ ਹੈ ਕਿ ਹਵਾਈ ਚੱਪਲਾਂ ਪਹਿਨਣ ਵਾਲੇ ਵੀ ਹਵਾਈ ਸਫ਼ਰ ਕਰਨ ਦੇ ਯੋਗ ਹੋਣੇ ਚਾਹੀਦੇ ਹਨ। ਬਿਲਾਸਪੁਰ ਤੋਂ ਕੋਲਕਾਤਾ ਅਤੇ ਬਿਲਾਸਪੁਰ ਤੋਂ ਨਵੀਂ ਦਿੱਲੀ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਮੇਰੇ ਵੱਲੋਂ, ਮੈਂ ਇਸ ਲਈ ਬਿਲਾਸਪੁਰ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।''

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, ਕੰਪਨੀ ਨੇ 35 ਹਜ਼ਾਰ ਰੁਪਏ ਤੋਂ ਘੱਟ ਕੀਤੀਆਂ ਕੀਮਤਾਂ

ਮੁੱਖ ਮੰਤਰੀ ਨੇ ਕਿਹਾ ਕਿ ਇਹ ਛੱਤੀਸਗੜ੍ਹ ਲਈ ਖੁਸ਼ੀ ਦੀ ਗੱਲ ਹੈ ਅਤੇ ਇਸ ਹਵਾਈ ਸੇਵਾ ਦਾ ਲਾਭ ਪੂਰੇ ਸੂਬੇ ਨੂੰ ਮਿਲੇਗਾ। ਉਨ੍ਹਾਂ ਨੇ ਨਵੀਂ ਹਵਾਈ ਸੇਵਾ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਛੱਤੀਸਗੜ੍ਹ ਦੇ ਲੋਕਾਂ ਦੀ ਤਰਫੋਂ ਦਾ ਧੰਨਵਾਦ ਕੀਤਾ ਅਤੇ ਕਿਹਾ, 'ਅੱਜ ਜਗਦਲਪੁਰ ਲਈ ਵੀ ਚੰਗੀ ਖ਼ਬਰ ਹੈ।' ਅੱਜ ਜਗਦਲਪੁਰ ਤੋਂ ਜਬਲਪੁਰ ਲਈ ਹਵਾਈ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਬਸਤਰ ਖੇਤਰ ਦੇ ਲੋਕਾਂ ਨੂੰ ਇਸ ਹਵਾਈ ਸੇਵਾ ਦਾ ਫ਼ਾਇਦਾ ਹੋਵੇਗਾ। ਇੱਥੇ ਵਪਾਰ ਅਤੇ ਸੈਰ-ਸਪਾਟੇ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹਣਗੀਆਂ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News