ਇਲਾਹਾਬਾਦ ''ਚ ਵਕੀਲ ਦੇ ਕਤਲ ''ਤੇ ਬਵਾਲ, ਬੱਸ ਨੂੰ ਲਗਾਈ ਅੱਗ

Thursday, May 10, 2018 - 02:53 PM (IST)

ਇਲਾਹਾਬਾਦ— ਉਤਰ ਪ੍ਰਦੇਸ਼ ਦੇ ਇਲਾਹਾਬਾਦ 'ਚ ਸ਼ਰੇਆਮ ਬਾਈਕ ਸਵਾਰਾਂ ਨੇ ਇਕ ਵਕੀਲ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਵੀਰਵਾਰ ਸਵੇਰੇ ਉਦੋਂ ਵਾਪਰੀ ਜਦੋਂ ਵਕੀਲ ਕਚਹਿਰੀ ਜਾ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਵਕੀਲਾਂ ਦੀ ਭੀੜ ਇੱਕਠੀ ਹੋ ਗਈ। ਪ੍ਰਦਰਸ਼ਨ ਅਤੇ ਬਵਾਲ ਸ਼ੁਰੂ ਹੋ ਗਿਆ। ਗੁੱਸੇ 'ਚ ਆਏ ਵਕੀਲਾਂ ਨੇ ਹੰਗਾਮਾ ਕੀਤਾ ਅਤੇ ਪਥਰਾਅ ਦੇ ਬਾਅਦ ਇਕ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਲਈ ਉਥੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਇਲਾਕੇ 'ਚ ਬਵਾਲ ਵਧਣ ਦਾ ਸ਼ੱਕ ਹੈ। 
ਇਹ ਘਟਨਾ ਕਰਨਲਗੰਜ ਦੇ ਮਨਮੋਹਨ ਪਾਰਕ ਨੇੜੇ ਦੀ ਹੈ। ਰਾਜੇਂਦਰ ਸ਼੍ਰੀਵਾਸਤਵ ਕੋਰਟ 'ਚ ਵਕਾਲਤ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰੇ ਘਰ ਤੋਂ ਕਚਹਿਰੀ ਲਈ ਨਿਕਲੇ ਸਨ। ਉਨ੍ਹਾਂ ਨੇ ਕਾਲਾ ਕੋਟ ਵੀ ਪਹਿਣ ਰੱਖਿਆ ਸੀ। ਜਿਸ ਤਰ੍ਹਾਂ ਉਹ ਮਨਮੋਹਨ ਪਾਰਕ ਨੇੜੇ ਪੁੱਜੇ, ਬਾਈਕ ਤੋਂ ਆਏ ਕੁਝ ਲੋਕਾਂ ਨੇ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। 


ਰਾਜੇਂਦਰ ਦੇ ਜ਼ਮੀਨ 'ਤੇ ਡਿੱਗਦੇ ਹੀ ਬਾਈਕ ਸਵਾਰ ਉਥੋਂ ਤੋਂ ਭੱਜ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਇੱਕਠੇ ਹੋ ਗਏ ਉਨ੍ਹਾਂ ਨੇ 100 ਨੰਬਰ 'ਤੇ ਪੁਲਸ ਨੂੰ ਸੂਚਨਾ ਦਿੱਤੀ। ਰਾਜੇਂਦਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਥਾਨਕ ਲੋਕਾਂ ਨੇ ਦੱਸਿਆ ਕਿ ਗੋਲੀ ਮਾਰਨ ਵਾਲਿਆਂ ਨੇ ਹੈਲਮੇਟ ਅਤੇ ਕੱਪੜੇ ਨਾਲ ਮੂੰਹ ਢੱਕਿਆ ਹੋਇਆ ਸੀ। ਵਕੀਲ ਨੂੰ ਗੋਲੀ ਮਾਰਨ ਦੀ ਸੂਚਨਾ 'ਤੇ ਵਕੀਲਾਂ ਦੀ ਭੀੜ ਹਸਪਤਾਲ ਅਤੇ ਘਟਨਾ ਸਥਾਨ 'ਤੇ ਇੱਕਠੀ ਹੋ ਗਈ। ਵਕੀਲਾਂ ਨੇ ਬਵਾਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਸਥਾਨਾਂ 'ਤੇ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਹੋਇਆ ਤਾਂ ਕੁਝ ਸਥਾਨਾਂ 'ਤੇ ਵਕੀਲਾਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਕ ਬੱਸ ਨੂੰ ਅੱਗ ਵੀ ਲਗਾ ਦਿੱਤੀ। ਬਵਾਲ ਦੇਖਦਾ ਦੇਖ ਮੌਕੇ 'ਤੇ ਭਾਰੀ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ। ਵਕੀਲਾਂ ਦਾ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਪੁਲਸ ਨੇ ਬਵਾਲ ਰੋਕਣ ਲਈ ਹਰ ਪਾਸੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਵਕੀਲਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ।


Related News