ਕਾਂਗਰਸ ਦੀ ਦੋ ਟੁੱਕ- ਮੋਦੀ ਸਰਕਾਰ ਦੀ ਸੱਚਾਈ ਵਿਖਾਉਣ ਲਈ ਸਾਰੇ ਸ਼ਬਦ ‘ਗੈਰ-ਸੰਸਦੀ’ ਮੰਨੇ ਜਾਣਗੇ
Thursday, Jul 14, 2022 - 12:52 PM (IST)
ਨਵੀਂ ਦਿੱਲੀ— ਕਾਂਗਰਸ ਨੇ 'ਜੁਮਲਾਜੀਵੀ' ਅਤੇ ਕਈ ਹੋਰ ਸ਼ਬਦਾਂ ਨੂੰ 'ਗੈਰ-ਸੰਸਦੀ ਸਮੀਕਰਨਾਂ' ਦੀ ਸ਼੍ਰੇਣੀ 'ਚ ਰੱਖਣ ਲਈ ਵੀਰਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਨਰਿੰਦਰ ਮੋਦੀ ਸਰਕਾਰ ਦੀ ਸੱਚਾਈ ਵਿਖਾਉਣ ਲਈ ਵਰਤੇ ਗਏ ਸਾਰੇ ਸ਼ਬਦਾਂ ਨੂੰ 'ਗੈਰ-ਸੰਸਦੀ' ਮੰਨਿਆ ਜਾਵੇਗਾ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, "ਮੋਦੀ ਸਰਕਾਰ ਦੀ ਸੱਚਾਈ ਨੂੰ ਵਿਖਾਉਣ ਲਈ ਵਿਰੋਧੀ ਧਿਰ ਵਲੋਂ ਵਰਤੇ ਗਏ ਸਾਰੇ ਸ਼ਬਦਾਂ ਨੂੰ ਹੁਣ 'ਗੈਰ-ਸੰਸਦੀ' ਮੰਨਿਆ ਜਾਵੇਗਾ। ਹੁਣ ਅੱਗੇ ਕੀ ਵਿਸ਼ਗੁਰੂ?"
ਇਹ ਵੀ ਪੜ੍ਹੋ- ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ
ਜ਼ਿਕਰਯੋਗ ਹੈ ਕਿ ਸੰਸਦ ਦੇ ਦੋਹਾਂ ਸਦਨਾਂ, ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੌਰਾਨ ਮੈਂਬਰ ਹੁਣ ਜੁਮਲਾਜੀਵੀ, ਬਾਲ ਬੁੱਧੀ ਸੰਸਦ ਮੈਂਬਰ, ਸ਼ਕੁਨੀ, ਜੈਚੰਦ, ਲਾਲੀਪੌਪ, ਚੰਡਾਲ ਚੌਂਕੜੀ, ਗੁਲ ਖਿਲਾਏ, ਪਿੱਠੂ ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਣਗੇ। ਅਜਿਹੇ ਸ਼ਬਦਾਂ ਦੀ ਵਰਤੋਂ ਨੂੰ ਅਣਉਚਿਤ ਵਿਵਹਾਰ ਮੰਨਿਆ ਜਾਵੇਗਾ ਅਤੇ ਸਦਨ ਦੀ ਕਾਰਵਾਈ ਦਾ ਹਿੱਸਾ ਨਹੀਂ ਹੋਣਗੇ।
ਇਹ ਵੀ ਪੜ੍ਹੋ- ਸਰੀਰ ’ਤੇ PM ਦੀ ਪੇਂਟਿੰਗ, ਚਾਹ ਦੀ ਕੇਤਲੀ ਫੜ 'ਮੋਦੀ' ਨੂੰ ਮਿਲਣ ਪਟਨਾ ਪੁੱਜਾ ‘ਜਬਰਾ ਫੈਨ’
ਦਰਅਸਲ, ਲੋਕ ਸਭਾ ਸਕੱਤਰੇਤ ਨੇ ਅਜਿਹੇ ਸ਼ਬਦਾਂ ਅਤੇ ਵਾਕਾਂ ਦਾ ਇਕ ਨਵਾਂ ਸੰਗ੍ਰਹਿ "ਗੈਰ-ਸੰਸਦੀ ਸ਼ਬਦ 2021" ਸਿਰਲੇਖ ਹੇਠ ਤਿਆਰ ਕੀਤਾ ਹੈ, ਜਿਨ੍ਹਾਂ ਨੂੰ 'ਗੈਰ-ਸੰਸਦੀ ਸਮੀਕਰਨ' ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਸੰਸਦ ਦੇ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਮੈਂਬਰਾਂ ਦੀ ਵਰਤੋਂ ਲਈ ਜਾਰੀ ਕੀਤੇ ਗਏ ਇਸ ’ਚ ਉਹ ਸ਼ਬਦ ਜਾਂ ਵਾਕ ਸ਼ਾਮਲ ਹਨ, ਜਿਨ੍ਹਾਂ ਨੂੰ ਸਾਲ 2021 ਵਿਚ ਲੋਕ ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ ’ਚ ਗੈਰ-ਸੰਸਦੀ ਘੋਸ਼ਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਦੇਸ਼ ’ਚ 18 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਮੁਫ਼ਤ ਲੱਗੇਗੀ ਬੂਸਟਰ ਡੋਜ਼