ਕੁਪਵਾੜਾ : ਮੁਕਾਬਲੇ 'ਚ ਮਾਰੇ ਗਏ ਵਿਦੇਸ਼ੀ ਸਨ ਪੰਜ ਅੱਤਵਾਦੀ

03/23/2018 2:42:06 PM

ਸ਼੍ਰੀਨਗਰ- ਉੱਤਰੀ ਕਸ਼ਮੀਰ ਸਥਿਤ ਕੁਪਵਾੜਾ ਦੇ ਸੰਘਣੇ ਜੰਗਲਾਂ 'ਚ ਲੱਗਭਗ 48 ਘੰਟਿਆਂ 'ਚ ਜਾਰੀ ਮੁਕਾਬਲੇ ਬੁੱਧਵਾਰ ਦੇਰ ਸ਼ਾਮ ਖਤਮ ਹੋ ਗਈ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ 'ਚ ਹੈ। ਇਸ ਮੁਕਾਬਲੇ 'ਚ ਫੌਜ ਦੇ ਤਿੰਨ ਜਵਾਨ ਅਤੇ ਦੋ ਪੁਲਸਕਰਮੀਆਂ ਸਮੇਤ ਪੰਜ ਸੁਰੱਖਿਆਕਰਮੀ ਸ਼ਹੀਦ ਹੋ ਗਏ, ਜਦੋਕਿ ਪੰਜ ਅੱਤਵਾਦੀ ਮਾਰੇ ਗਏ।
ਕਸ਼ਮੀਰ ਦੇ ਆਈ.ਜੀ.ਐੈੱਸ.ਪੀ. ਪਾਨੀ ਨੇ ਦੱਸਿਆ ਕਿ ਇਲਾਕੇ 'ਚ ਕੁਝ ਸਰਚ ਅਪਰੇਸ਼ਨ ਚਲ ਰਹੇ ਹਨ। ਉਨ੍ਹਾਂ ਨੇ ਕਿਹਾ, ''ਅਸੀਂ ਵੱਡੀ ਗਿਣਤੀ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਹਨ। ਮਾਰੇ ਗਏ ਸਾਰੇ ਲੋਕ ਵਿਦੇਸ਼ ਅੱਤਵਾਦੀ ਹਨ। ਅਜਿਹਾ ਲੱਗਦਾ ਹੈ ਕਿ ਇਹ ਲਸ਼ਕਰ-ਏ-ਤੌਇਬਾ ਨਾਲ ਸੰਬੰਧ ਰੱਖਦੇ ਹਨ।''


ਦੱਸਣਾ ਚਾਹੁੰਦੇ ਹਾਂ ਕਿ ਇਕ ਪੁਲਸ ਫੋਰਸ ਵੱਲੋਂ ਅੱਤਵਾਦੀਆਂ ਦੇ ਇਕ ਸਮੂਹ ਨੂੰ ਰੋਕੇ ਜਾਣ ਤੋਂ ਬਾਅਦ ਕੰਟਰੋਲ ਰੇਖਾ ਨਾਲ ਲੱਗਭਗ ਅੱਠ ਕਿਲੋਮੀਟਰ ਦੂਰ ਹਲਮਤਪੁਰਾ ਇਲਾਕੇ 'ਚ ਮੁਕਾਬਲਾ ਹੋਇਆ ਸੀ। ਕੁਪਵਾੜਾ ਪੁਲਸ ਅਤੇ ਫੌਜ, ਪ੍ਰਾਂਤ ਫੌਜ ਅਤੇ ਸੀ.ਆਰ.ਪੀ.ਐੈੱਫ. ਦੀ ਸੰਯੁਕਤ ਟੀਮ ਨੇ ਮੁਹਿੰਮ ਚਲਾਈ। ਮੁਕਾਬਲੇ ਨੇ ਕੰਟਰੋਲ ਰੇਖਾ 'ਤੇ ਫੌਜ ਦੀ ਨਿਗਰਾਨੀ 'ਚ ਘਾਟ ਨੂੰ ਦੇਖਿਆ ਗਿਆ ਹੈ ਕਿਉਂਕਿ ਅੱਤਵਾਦੀਆਂ ਦਾ ਸਮੂਹ ਸ਼ਾਮਸਾਬਰੀ ਪਰਬਤੀ ਲੜੀ ਦੇ ਦੋ ਰਿਜ ਨੂੰ ਪਾਰ ਕਰਕੇ ਲੱਗਭਗ ਅੱਠ ਕਿਲੋਮੀਟਰ ਅੰਦਰ ਤੱਕ ਦਾਖਲ ਹੋਏ ਸਨ।


ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੇਖਾ ਪਾਰ ਕਰਨ ਤੋਂ ਬਾਅਦ ਅੱਤਵਾਦੀ ਘਾਟੀ 'ਚ ਮੌਜ਼ੂਦ ਆਪਣੇ ਸਾਥੀਆਂ ਨਾਲ ਮਿਲ ਕੇ ਕੁਪਵਾੜਾ ਵੱਲ ਜਾਂਦੇ ਹੋਏ ਪੁਲਸਕਰਮੀਆਂ ਨੇ ਦੇਖ ਲਿਆ। ਇਕ ਮਸਜਿਦ 'ਚ ਲੁੱਕੇ ਅੱਤਵਾਦੀਆਂ ਨੇ ਜੰਗਲ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਪਰ ਸੁਰੱਖਿਆ ਫੋਰਸ ਨੇ ਬੁੱਧਵਾਰ ਨੂੰ ਉਨ੍ਹਾਂ ਚੋਂ 4 ਨੂੰ ਢੇਰ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਉਚਾਈ 'ਤੇ ਜਾ ਕੇ ਲੁੱਕਿਆ ਅਤੇ ਸੁਰੱਖਿਆ ਫੋਰਸ 'ਤੇ ਗੋਲੀ ਚਲਾਉਣ ਵਾਲਾ ਪੰਜਵਾਂ ਅੱਤਵਾਦੀ ਬੁੱਧਵਾਰ ਸ਼ਾਮ ਨੂੰ ਮਾਰਿਆ ਗਿਆ।
ਪੁਲਸ ਬੁਲਾਰੇ ਮੁਤਾਬਕ, ਇਸ ਮੁਕਾਬਲੇ 'ਚ ਦੋ ਪੁਲਸਕਰਮੀ ਦੀਪਕ ਥੁਸੂ ਅਤੇ ਐੈੱਸ.ਪੀ.ਓ. ਮੁਹੰਮਦ ਯੁਸੂਫ ਅਤੇ ਫੌਜਕਰਮੀ ਸਿਪਾਹੀ ਅਸ਼ਰਫ ਰਾਠਰ ਅਤੇ ਨਾਇਕ ਰੰਜੀਤ ਖੋਲਕਾ ਸ਼ਹੀਦ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਗੋਲੀਬਾਰੀ 'ਚ ਐੈਸ.ਪੀ.ਓ. ਜਾਵੇਦ ਅਹਿਮਦ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਸਥਿਤੀ ਸਥਿਰ ਦੱਸੀ ਜਾ ਰਹੀ ਹੈ। ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਮੁਠਭੇੜ 'ਚ ਸ਼ਹੀਦ ਜਵਾਨਾਂ ਨੂੰ ਸ਼ਰਧਾਜ਼ਲੀ ਦਿੱਤੀ ਹੈ।


Related News