ਕੋਰੋਨਾ ਲਾਗ ਦੀ ਬੀਮਾਰੀ ਕਾਰਨ ਇਸ ਸੂਬੇ 'ਚ 31 ਦਸੰਬਰ ਤੱਕ ਬੰਦ ਰਹਿਣਗੇ ਸਾਰੇ ਸਕੂਲ
Saturday, Nov 07, 2020 - 12:34 AM (IST)
ਨਵੀਂ ਦਿੱਲੀ - ਓਡਿਸ਼ਾ ਸਰਕਾਰ ਨੇ ਕੋਰੋਨਾ ਲਾਗ ਦੀ ਬੀਮਾਰੀ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਸਕੂਲਾਂ ਨੂੰ 31 ਦਸੰਬਰ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਯਾਨੀ ਓਡਿਸ਼ਾ 'ਚ ਹੁਣ ਸਕੂਲ 2021 'ਚ ਹੀ ਖੁੱਲ੍ਹਣਗੇ। ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਸਾਰੇ ਸਕੂਲ 31 ਦਸੰਬਰ ਤੱਕ ਬੰਦ ਰਹਿਣਗੇ। ਹਾਲਾਂਕਿ ਸਰਕਾਰ ਨੇ ਪ੍ਰੀਖਿਆ, ਮੁਲਾਂਕਣ ਅਤੇ ਪ੍ਰਬੰਧਕੀ ਗਤੀਵਿਧੀਆਂ ਦੇ ਸੰਚਾਲਨ ਦੀ ਮਨਜ਼ੂਰੀ ਦਿੱਤੀ ਹੈ।
ਜ਼ਿਕਰਯੋਗ ਹੈ ਓਡਿਸ਼ਾ 'ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਆਉਣ ਤੋਂ ਬਾਅਦ ਸੰਭਵਿਤ ਇਹ ਸੂਬਾ ਸਰਕਾਰ ਵੱਲੋਂ ਫ਼ੈਸਲਾ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਓਡਿਸ਼ਾ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 1,494 ਨਵੇਂ ਮਾਮਲੇ ਸਾਹਮਣੇ ਆਏ ਅਤੇ ਕੁਲ 15 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸੂਬੇ 'ਚ ਇਨਫੈਕਸ਼ਨ ਦੇ ਮਾਮਲੇ ਵੱਧਕੇ 2,98,768 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 1.393 ਹੋ ਗਈ ਹੈ। ਓਡਿਸ਼ਾ 'ਚ ਅਜੇ ਕੋਰੋਨਾ ਦੇ 13,789 ਸਰਗਰਮ ਕੇਸ ਹਨ। ਹਾਲਾਂਕਿ ਹੁਣ ਤੱਕ ਓਡਿਸ਼ਾ 'ਚ 2,83,533 ਮਰੀਜ਼ ਇਨਫੈਕਸ਼ਨ ਤੋਂ ਠੀਕ ਹੋ ਚੁੱਕੇ ਹਨ।