ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਦਾ ਅਲਰਟ, ਭਲਕੇ ਸਕੂਲਾਂ 'ਚ ਛੁੱਟੀ ਦਾ ਐਲਾਨ
Thursday, Jul 25, 2024 - 10:12 PM (IST)

ਨੈਸ਼ਨਲ ਡੈਸਕ : ਉੱਤਰਾਖੰਡ ਸਰਕਾਰ ਨੇ ਭਾਰੀ ਬਰਸਾਤ ਦੇ ਅਲਰਟ ਦੇ ਮਗਰੋਂ ਕੱਲ ਯਾਨੀ 26 ਜੁਲਾਈ ਨੂੰ ਰਾਜਧਾਨੀ ਦੇਹਰਾਦੂਨ ਵਿਚ ਸਾਰੇ ਸਕੂਲਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਮੌਸਮ ਵਿਭਾਗ ਨੇ ਭਾਰੀ ਮੀਂਹ ਤੇ ਵੱਖ-ਵੱਖ ਥਾਵਾਂ 'ਤੇ ਅਸਮਾਨੀ ਬਿਜਲੀ ਡਿੱਗਣ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਇਹ ਨੋਟਿਸ ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਯਾਨੀ ਅੱਜ 25 ਜੁਲਾਈ ਨੂੰ ਜਾਰੀ ਕੀਤਾ ਹੈ।
ਇਲਾਕੇ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਨਾਲ ਸਾਰੇ ਆਂਗਨਵਾੜੀ ਕੇਂਦਰ ਦਿਨ 26 ਜੁਲਾਈ 2024 ਨੂੰ ਬੰਦ ਰਹਿਣਗੇ। ਮੁੱਖ ਸਿੱਖਿਆ ਅਧਿਕਾਰੀ ਦੇਹਰਾਦੂਨ ਤੇ ਜ਼ਿਲ੍ਹਾਂ ਪ੍ਰੋਗਰਾਮ ਅਧਿਕਾਰੀ ਦੇਹਰਾਦੂਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਪਰੋਕਤ ਸਾਰੇ ਸਿੱਖਿਆ ਸੰਸਥਾਨ ਤੇ ਆਂਗਨਵਾੜੀ ਕੇਂਦਰਾਂ ਵਿਚ ਉਕਤ ਹੁਕਮਾਂ ਦਾ ਪਾਲਣ ਕਰਨਾ ਪੁਖਤਾ ਕੀਤਾ ਜਾਵੇ।