BJP-JJP ਗਠਜੋੜ ਨੂੰ ਲੈ ਕੇ ਵਿਧਾਇਕ ਨੈਨਾ ਨੇ ਦਿੱਤਾ ਵੱਡਾ ਬਿਆਨ

Monday, Nov 21, 2022 - 01:20 PM (IST)

BJP-JJP ਗਠਜੋੜ ਨੂੰ ਲੈ ਕੇ ਵਿਧਾਇਕ ਨੈਨਾ ਨੇ ਦਿੱਤਾ ਵੱਡਾ ਬਿਆਨ

ਚਰਖੀ ਦਾਦਰੀ (ਪੁਨੀਤ)– ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੀ ਵਿਧਾਇਕ ਨੈਨਾ ਚੌਟਾਲਾ ਨੇ ਭਾਜਪਾ-ਜੇ. ਜੇ. ਪੀ. ਗਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਠਜੋੜ ਹੁਣ ਤੱਕ ਤਾਂ ਠੀਕ ਚੱਲ ਰਿਹਾ ਹੈ, ਭਵਿੱਖ ’ਚ ਕੁਝ ਵੀ ਹੋ ਸਕਦਾ ਹੈ। ਨੈਨਾ ਨੇ ਕਿਹਾ ਕਿ ਭਾਜਪਾ ਨਾਲ ਜੇ. ਜੇ. ਪੀ. ਪਾਰਟੀ ਮਿਲ ਕੇ ਸਰਕਾਰ ਚਲਾ ਰਹੀ ਹੈ, ਗਠਜੋੜ ਨੂੰ ਲੈ ਕੇ ਕੋਈ ਸ਼ੰਕਾ ਨਹੀਂ ਹੈ। ਪ੍ਰਦੇਸ਼ ਦੀ ਸਰਕਾਰ ਵੱਲੋਂ ਲੋਕਾਂ ਦੇ ਹਿੱਤ ਲਈ ਕੰਮ ਕੀਤੇ ਜਾ ਰਹੇ ਹਨ। ਵਿਰੋਧੀ ਧਿਰ ਆਪਣੀ ਸਿਆਸਤ ਚਮਕਾਉਣ ਲਈ ਦੋਸ਼ ਲਾਉਂਦੀ ਰਹੀ ਹੈ ਪਰ ਕੋਈ ਫ਼ਰਕ ਨਹੀਂ ਪੈਂਦਾ।

ਵਿਧਾਇਕ ਨੈਨਾ ਚੌਟਾਲਾ ਨੇ ਦਾਦਰੀ ਵਿਚ ਨਵੇਂ ਚੁਣੇ ਸਰਪੰਚਾਂ ਨੂੰ ਵਧਾਈ ਦਿੰਦੇ ਹੋਏ ਸਨਮਾਨਤ ਕੀਤਾ। ਉਨ੍ਹਾਂ ਨੇ ਸਰਪੰਚਾਂ ਨੂੰ ਨਿਰਪੱਖ ਵਿਕਾਸ ਕਰਨ ਦੀ ਸਲਾਹ ਦਿੰਦੇ ਹੋਏ ਆਪਸੀ ਭਾਈਚਾਰਾ ਕਾਇਮ ਕਰਨ ਦੀ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਨਵੇਂ ਚੁਣੇ ਸਰਪੰਚਾਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ। ਪਿੰਡ ਦੇ ਵਿਕਾਸ ਕੰਮਾਂ ਲਈ ਜ਼ਰੂਰੀ ਰਾਸ਼ੀ ਉਪਲੱਬਧ ਕਰਾਉਣਾ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਸਾਰੇ ਨਵੇਂ ਚੁਣੇ ਸਰਪੰਚ ਆਪਣੇ ਪਿੰਡ ਦੇ ਵਿਕਾਸ ਦਾ ਖ਼ਾਕਾ ਤਿਆਰ ਕਰਨ ਤਾਂ ਕਿ ਪਿੰਡਾਂ ਦਾ ਸੰਪੂਰਨ ਵਿਕਾਸ ਕਰਵਾਇਆ ਜਾ ਸਕੇ। 


author

Tanu

Content Editor

Related News