ਅਸੀਂ ਸਾਰੇ ਪ੍ਰਧਾਨ ਮੰਤਰੀ ਦੀ ਵਫ਼ਾਦਾਰੀ ਅਤੇ ਦ੍ਰਿੜਤਾ ਤੋਂ ਪ੍ਰੇਰਿਤ ਹਾਂ : ਜਿਤੇਂਦਰ ਸਿੰਘ
Sunday, Nov 07, 2021 - 01:25 PM (IST)
ਸ਼੍ਰੀਨਗਰ- ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਦਾਰਨਾਥ ’ਚ ਮੁੜ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਉਦਘਟਾਨ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਦੇਖਿਆ। ਮੀਡੀਆ ਕਰਮੀਆਂ ਨਾਲ ਗੱਲ ਕਰਦੇ ਹੋਏ ਜਿਤੇਂਦਰ ਸਿੰਘ ਨੇ ਕਿਹਾ,‘‘ਮੈਂ ਆਭਾਰੀ ਹਾਂਕਿ ਮੈਨੂੰ ਪਵਿੱਤਰ ਸਮਾਰੋਹ ਦੇਖਣ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਰਾਸਤ ਅਤੇ ਦਰਸ਼ਨ ਦਾ ਵਰਣਨ ਕੀਤਾ। ਉਨ੍ਹਾਂ ਨੇ ਆਉਣ ਵਾਲੇ ਸਾਲਾਂ ’ਚ ਦੁਨੀਆ ਦੇ ਸਭ ਤੋਂ ਵਿਕਸਿਤ ਦੇਸ਼ਾਂ ’ਚੋਂ ਇਕ ਬਣਨ ਦੀ ਦਿਸ਼ਾ ’ਚ ਭਾਰਤ ਦੀ ਪ੍ਰਗਤੀ ਦੀ ਰੂਪਰੇਖਾ ਪੇਸ਼ ਕੀਤੀ। ਉਨ੍ਹਾਂ ਨੇ ਸਾਨੂੰ ਇਹ ਸੋਚਣ ਲਈ ਪ੍ਰੇਰਿਤ ਕੀਤਾ ਕਿ ਭਾਰਤ ’ਚ ਕੁਝ ਵੀ ਹਾਸਲ ਕਰਨ ਦੀ ਸਮਰੱਥਾ ਅਤੇ ਤਾਕਤ ਹੈ। ਅਸੀਂ ਸਾਰੇ ਪ੍ਰਧਾਨ ਮੰਤਰੀ ਦੇ ਦ੍ਰਿੜ ਸੰਕਲਪ ਤੋਂ ਪ੍ਰੇਰਿਤ ਹਾਂ।’’
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਕੇਦਾਰਨਾਥ ਮੰਦਰ ਕੰਪਲੈਕਸ ’ਚ ਆਦਿ ਸ਼ੰਕਰਾਚਾਰੀਆ ਦੀ 12 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਮੂਰਤੀ ਦਾ ਭਾਰ 35 ਟਨ ਹੈ ਅਤੇ ਇਸ ਨੂੰ ਮੈਸੂਰ ਸਥਿਤ ਮੂਰਤੀਕਾਰਾਂ ਨੇ ਕਲੋਰਾਈਟ ਸ਼ਿਸਟ ਸਟੋਨ ਨਾਲ ਬਣਾਇਆ ਹੈ। ਮੂਰਤੀ ਨੂੰ ਮੀਂਹ, ਧੁੱਪ ਅਤੇ ਕਠੋਰ ਜਲਵਾਯੂ ਦਾ ਸਾਹਮਣਾ ਕਰਨ ਲਈ ਜਾਣਿਆ ਜਾਂਦਾ ਹੈ। 2013 ਦੇ ਉਤਰਾਖੰਡ ਹੜ੍ਹ ਤੋਂ ਬਾਅਦ ਆਦਿ ਸ਼ੰਕਰਾਚਾਰੀਆ ਦੀ ਸਮਾਧੀ ਦਾ ਮੁੜ ਨਿਰਮਾਣ ਕੀਤਾ ਗਿਆ ਹੈ। ਕੇਦਾਰਨਾਥ ਦੀ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਪ੍ਰਾਚੀਨ ਮੰਦਰ ’ਚ ਪੂਜਾ ਕੀਤੀ ਅਤੇ 130 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਆਪਣੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਦੀ ਇਹ ਦੂਜੀ ਮੰਦਰ ਯਾਤਰਾ ਹੈ ਅਤੇ ਆਖ਼ਰੀ ਵਾਰ ਉਹ 2019 ’ਚ ਕੇਦਾਰਨਾਥ ਮੰਦਰ ਗਏ ਸਨ।