ਜੈਪੁਰ ਲੜੀਵਾਰ ਬੰਬ ਧਮਾਕੇ ਮਾਮਲੇ ''ਚ ਹਾਈ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਕੀਤਾ ਬਰੀ

03/29/2023 5:03:17 PM

ਜੈਪੁਰ- ਰਾਜਸਥਾਨ ਹਾਈ ਕੋਰਟ ਨੇ ਸਾਲ 2008 ਵਿਚ ਜੈਪੁਰ ਦੇ ਵੱਖ-ਵੱਖ ਇਲਾਕਿਆਂ ਵਿਚ ਹੋਏ ਲੜੀਵਾਰ ਧਮਾਕਿਆਂ ਦੇ ਮਾਮਲੇ 'ਚ ਹੇਠਲੀ ਅਦਾਲਤ ਦਾ ਫ਼ੈਸਲਾ ਪਲਟਦੇ ਹੋਏ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਇਸ ਮਾਮਲੇ 'ਚ ਦੋਸ਼ੀਆਂ ਨੂੰ ਸ਼ਹਿਰ ਦੀ ਇਕ ਸਥਾਨਕ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਬਚਾਅ ਪੱਖ ਵਲੋਂ ਇਸ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਜਸਟਿਸ ਪੰਕਜ ਭੰਡਾਰੀ ਅਤੇ ਜਸਟਿਸ ਸਮੀਰ ਜੈਨ ਦੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ।

ਜ਼ਿਕਰਯੋਗ ਹੈ ਕਿ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ 13 ਮਈ 2008 ਦੀ ਸ਼ਾਮ ਨੂੰ ਲੜੀਵਾਰ 8 ਬੰਬ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ ਵਿਚ ਘੱਟ ਤੋਂ ਘੱਟ 71 ਲੋਕਾਂ ਦੀ ਮੌਤ ਹੋ ਗਈ ਸੀ ਅਤੇ 185 ਲੋਕ ਜ਼ਖਮੀ ਹੋਏ ਸਨ। ਪਹਿਲਾ ਧਮਾਕਾ ਚਾਂਦਪੋਲ ਹਨੂੰਮਾਨ ਮੰਦਰ ਅਤੇ ਉਸ ਤੋਂ ਬਾਅਦ ਦੂਜਾ ਧਮਾਕਾ ਸਾਂਗਾਨੇਰੀ ਗੇਟ ਹਨੂੰਮਾਨ ਮੰਦਰ 'ਤੇ ਹੋਇਆ ਸੀ। ਇਸ ਤੋਂ ਬਾਅਦ ਚੌਪੜ, ਜੋਹਰੀ ਬਾਜ਼ਾਰ, ਛੋਟੀ ਚੌਪੜ ਅਤੇ ਤਿੰਨ ਹੋਰ ਥਾਵਾਂ 'ਤੇ ਧਮਾਕੇ ਹੋਏ ਸਨ।


Tanu

Content Editor

Related News