ਮਾਨਸੂਨ ਨੇ ਫਿਰ ਫੜੀ ਰਫ਼ਤਾਰ, 3 ਦਿਨ ਤੇਜ਼ ਮੀਂਹ ਦਾ ਅਲਰਟ

Monday, Sep 02, 2024 - 11:12 AM (IST)

ਮਾਨਸੂਨ ਨੇ ਫਿਰ ਫੜੀ ਰਫ਼ਤਾਰ, 3 ਦਿਨ ਤੇਜ਼ ਮੀਂਹ ਦਾ ਅਲਰਟ

ਹਿਸਾਰ- ਹਰਿਆਣਾ 'ਚ ਅੱਜ ਤੋਂ ਯਾਨੀ ਕਿ ਸੋਮਵਾਰ ਤੋਂ ਮੌਸਮ ਫਿਰ ਤੋਂ ਬਦਲੇਗਾ। ਮਾਨਸੂਨੀ ਹਵਾਵਾਂ ਫਿਰ ਤੋਂ ਐਕਟਿਵ ਹੋਣ ਨਾਲ 2 ਤੋਂ 5 ਸਤੰਬਰ ਦਰਮਿਆਨ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿਚ ਚੰਗਾ ਮੀਂਹ ਪੈਣ ਦੇ ਸੰਕੇਤ ਹਨ। ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਹਿਸਾਰ ਦੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਮਦਨ ਖਿਚੜ ਨੇ ਕਿਹਾ ਕਿ ਸੂਬੇ 'ਚ ਮਾਨਸੂਨ ਹਵਾਵਾਂ ਦੀ ਸਰਗਰਮੀ 'ਚ ਵਾਧਾ ਹੋਣ ਦੀ ਸੰਭਾਵਨਾ ਹੈ।

2 ਤੋਂ 5 ਸਤੰਬਰ ਤੱਕ ਮੀਂਹ ਦੀ ਚਿਤਾਵਨੀ

ਡਾ. ਮਦਨ ਨੇ ਕਿਹਾ ਕਿ ਇਸ ਤੋਂ ਸੂਬੇ ਦੇ ਜ਼ਿਆਦਾਤਰ ਖੇਤਰਾਂ 'ਚ 2 ਸਤੰਬਰ ਤੋਂ ਸੂਬੇ ਦੇ ਬਹੁਤੇ ਇਲਾਕਿਆਂ ਵਿਚ ਮੁੜ ਮੀਂਹ ਦੀਆਂ ਗਤੀਵਿਧੀਆਂ ਵਧਣ ਦੀ ਸੰਭਾਵਨਾ ਹੈ। 2 ਸਤੰਬਰ ਤੋਂ 5 ਸਤੰਬਰ ਦੌਰਾਨ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿਚ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਥਾਵਾਂ 'ਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਤੱਕ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸੂਬੇ ਦਾ ਮਾਨਸੂਨ ਦਾ ਕੋਟਾ ਪੂਰਾ ਨਹੀਂ ਹੋਇਆ ਹੈ। ਹਰਿਆਣਾ 'ਚ 24 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ ਅਗਸਤ ਮਹੀਨੇ ਵਿਚ ਆਮ ਨਾਲੋਂ 26 ਫੀਸਦੀ ਵੱਧ ਮੀਂਹ ਪਿਆ ਹੈ। ਇਸ ਤੋਂ ਪਹਿਲਾਂ 2004 ਵਿਚ ਆਮ ਨਾਲੋਂ 49 ਫ਼ੀਸਦੀ ਘੱਟ ਮੀਂਹ ਪਿਆ ਸੀ। ਇਸ ਦੇ ਨਾਲ ਹੀ 2014 ਵਿਚ ਅਗਸਤ ਮਹੀਨੇ 'ਚ ਆਮ ਨਾਲੋਂ 80 ਫ਼ੀਸਦੀ ਘੱਟ ਮੀਂਹ ਪਿਆ ਸੀ ਅਤੇ 2009 ਵਿਚ ਆਮ ਨਾਲੋਂ 79 ਫ਼ੀਸਦੀ ਘੱਟ ਮੀਂਹ ਪਿਆ ਸੀ।

15 ਸਤੰਬਰ ਨੂੰ ਪਰਤ ਜਾਵੇਗਾ ਮਾਨਸੂਨ

ਮੌਸਮ ਵਿਗਿਆਨੀਆਂ ਮੁਤਾਬਕ ਮਾਨਸੂਨ 15 ਸਤੰਬਰ ਨੂੰ ਪਰਤ ਜਾਵੇਗਾ। ਸੂਬੇ ਦੇ ਝੋਨੇ ਵਾਲੇ ਖੇਤਰਾਂ 'ਚ ਘੱਟ ਮੀਂਹ ਪਿਆ ਹੈ ਜਦਕਿ ਬਾਜਰੇ ਵਾਲੇ ਖੇਤਰਾਂ 'ਚ ਆਮ ਨਾਲੋਂ ਜ਼ਿਆਦਾ ਮੀਂਹ ਪਿਆ ਹੈ। ਮੀਂਹ ਦੇ ਅਸੰਤੁਲਨ ਕਾਰਨ ਫਸਲਾਂ ਪ੍ਰਭਾਵਿਤ ਹੋਈਆਂ ਹਨ।
 


author

Tanu

Content Editor

Related News