'ਸ਼ਰਾਬ ਮਾਫੀਆ ਨੇ ਪੁਲਸ ਮੁਲਾਜ਼ਮ ਨੂੰ ਕੁੱਟ-ਕੁੱਟ ਮਾਰ ਦਿੱਤਾ, ਦਰੋਗਾ ਜ਼ਖਮੀ'

Wednesday, Feb 10, 2021 - 01:18 AM (IST)

'ਸ਼ਰਾਬ ਮਾਫੀਆ ਨੇ ਪੁਲਸ ਮੁਲਾਜ਼ਮ ਨੂੰ ਕੁੱਟ-ਕੁੱਟ ਮਾਰ ਦਿੱਤਾ, ਦਰੋਗਾ ਜ਼ਖਮੀ'

ਕਾਸਗੰਜ (ਇੰਟ.)- ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਬਿਕਰੂ ਕਤਲਕਾਂਡ ਨੂੰ ਵਿਕਾਸ ਦੁਬੇ ਨੇ ਅੰਜਾਮ ਦਿੱਤਾ ਸੀ। ਹੁਣ ਕਾਸਗੰਜ ਦੇ ਥਾਣਾ ਸਿਢਪੁਰਾ ਖੇਤਰ ਦੇ ਪਿੰਡ ਨਗਲਾ ਧੀਮਰ ਵਿਚ ਸ਼ਰਾਬ ਮਾਫੀਆਵਾਂ ਨੇ ਬਿਕਰੂ ਕਾਂਡ ਵਰਗੀ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੰਗਲਵਾਰ ਨੂੰ ਹੋਈ ਇਸ ਘਟਨਾ ਪਿੱਛੋਂ ਯੂ. ਪੀ. ਦੇ ਪ੍ਰਸ਼ਾਸਨਿਕ ਅਮਲੇ ਵਿਚ ਤਰਥੱਲੀ ਮਚ ਗਈ ਹੈ। ਕਾਸਗੰਜ ਵਿਚ ਪੁਲਸ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ 'ਤੇ ਕਾਰਵਾਈ ਕਰਨ ਗਈ ਸੀ। ਇਸ ਦੌਰਾਨ ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਵਾਰਦਾਤ ਪਿੱਛੋਂ ਜਦੋਂ ਪੁਲਸ ਟੀਮ ਨੇ ਕਾਮਬਿੰਗ ਕੀਤੀ ਤਾਂ ਦਰੋਗਾ ਅਸ਼ੋਕ ਖੂਨ ਵਿਚ ਭਿੱਜੀ ਹਾਲਤ ਵਿਚ ਮਿਲਿਆ, ਜਦੋਂ ਕਿ ਅਰਧ ਨਗਨ ਹਾਲਤ ਵਿਚ ਮਿਲੇ ਸਿਪਾਹੀ ਦੇਵੇਂਦਰ ਦੀ ਮੌਤ ਹੋ ਗਈ। ਚੱਪੇ-ਚੱਪੇ ਵਿਚ ਕੀਤੀ ਜਾ ਰਹੀ ਤਲਾਸ਼ੀ ਦੌਰਾਨ ਪੁਲਸ ਦੀ ਬਾਈਕ ਵੀ ਬਰਾਮਦ ਕਰ ਲਈ ਗਈ ਹੈ। ਸਿਪਾਹੀ ਦੇਵੇਂਦਰ ਵੀ ਅਰਧ ਨਗਨ ਹਾਲਤ ਵਿਚ ਮਿਲੇ।
ਦੱਸ ਦਈਏ ਕਿ ਸਿਪਾਹੀ ਦੀ ਭਾਲ ਲਈ ਸਰਚ ਆਪ੍ਰੇਸ਼ਨ ਚਲਾਇਆ ਗਿਆ। ਪੁਲਸ ਟੀਮ ਦੇ ਨਾਲ ਹੋਈ ਇਸ ਘਟਨਾ ਪਿੱਛੋਂ ਜਨਪਦ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ ਹੈ। ਉਧਰ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਜਾਂਚ ਦੇ ਹੁਕਮ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News