ਸ਼ਰਾਬ ਪੀਣ ਵਾਲਿਆਂ ਦੀ ਖੈਰ ਨਹੀਂ! ਹੁਣ ਰੋਜ਼ਾਨਾ ਹੋਵੇਗੀ ਚੈਕਿੰਗ ਤੇ ਕੱਟੇ ਜਾਣਗੇ ਚਾਲਾਨ

08/22/2019 11:33:51 AM

ਪਾਨੀਪਤ— ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਹਰਿਆਣਾ ਟਰੈਫਿਕ ਪੁਲਸ ਨੇ ਪ੍ਰਦੇਸ਼ ਸਰਕਾਰ ਤੋਂ 400 ਹੋਰ ਆਧੁਨਿਕ ਐਲਕੋਸੈਂਸਰ ਖਰੀਦਣ ਦੀ ਯੋਜਨਾ ਬਣਾਈ ਹੈ। ਸਾਲ 2018 'ਚ ਪੁਲਸ ਕੋਲ ਹਰਿਆਣਾ 'ਚ ਕਰੀਬ 250 ਐਲਕੋਸੈਂਸਰ ਸਨ, ਇਸੇ ਸਾਲ 280 ਨਵੇਂ ਐਲਕੋਸੈਂਸਰ ਖਰੀਦੇ ਗਏ ਸਨ। ਜਦੋਂ ਕਿ ਸਰਦੀਆਂ ਤੋਂ ਪਹਿਲਾਂ ਇਸੇ ਸਾਲ 400 ਹੋਰ ਐਲਕੋਸੈਂਸਰ ਵਿਭਾਗ ਨੂੰ ਮਿਲ ਜਾਣਗੇ ਤਾਂ ਕਿ ਜ਼ਿਲੇ ਜਾਂ ਸ਼ਹਿਰਾਂ 'ਚ ਰੋਜ਼ਾਨਾ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਚੈਕਿੰਗ ਹੋ ਸਕੇ।

ਆਪਣੇ ਨਾਲ ਦੂਜਿਆਂ ਦੀ ਜਾਨ ਵੀ ਪਾਉਂਦੇ ਹਨ ਖਤਰੇ 'ਚ
ਅਜਿਹੇ 'ਚ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਸੜਕ ਹਾਦਸਿਆਂ 'ਚ ਕਾਫੀ ਹੱਦ ਤੱਕ ਕਮੀ ਆਏਗੀ, ਕਿਉਂਕਿ ਜ਼ਿਆਦਾਤਰ ਚਾਲਕ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਹਨ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ ਸਗੋਂ ਦੂਜਿਆਂ ਦੀ ਜਾਨ ਵੀ ਉਹ ਖਤਰੇ 'ਚ ਆਉਂਦੇ ਹਨ। ਖਾਸ ਗੱਲ ਇਹ ਹੈ ਕਿ ਹਰ ਜ਼ਿਲਾ ਪੁਲਸ  ਨੂੰ ਪਹਿਲਾਂ ਤੋਂ ਉਹ ਪੁਆਇੰਟ ਲੱਭਣੇ ਹੋਣਗੇ, ਜਿੱਥੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਰੁਝਾਨ ਵਧ ਹੈ। ਇਕ ਜਨਵਰੀ ਤੋਂ 30 ਜੂਨ ਤੱਕ ਪ੍ਰਦੇਸ਼ ਭਰ 'ਚ ਵਾਹਨਾਂ ਦੀ ਜਾਂਚ ਕੀਤੀ ਗਈ ਤਾਂ 5283 ਅਜਿਹੇ ਚਾਲਕ ਫੜੇ ਗਏ, ਜੋ ਸ਼ਰਾਬ ਪੀ ਕੇ ਵਾਹਨ ਚੱਲਾ ਰਹੇ ਸਨ। ਪੁਲਸ ਨੇ ਸੰਬੰਧਤ ਚਾਲਕਾਂ ਤੇ ਕਾਰਵਾਈ ਕੀਤੀ ਹੈ। ਹੁਣ ਐਲਕੋਸੈਂਸਰ ਦੀ ਗਿਣਤੀ ਦੁੱਗਣੀ ਹੋ ਜਾਵੇਗੀ ਤਾਂ ਸ਼ਰਾਬ ਦਾ ਸੇਵਨ ਕਰ ਕੇ ਵਾਹਨ ਚਲਾਉਣ ਵਾਲਿਆਂ 'ਤੇ ਸ਼ਿਕੰਜਾ ਤੇਜ਼ੀ ਨਾਲ ਕੱਸਿਆ ਜਾਵੇਗਾ।

ਹਰ ਸਾਲ 5 ਹਜ਼ਾਰ ਤੋਂ ਵਧ ਮੌਤਾਂ
ਇਕ ਪਰਿਵਾਰ ਦਾ ਮੈਂਬਰ ਜਦੋਂ ਸਦਾ ਲਈ ਦੂਰ ਹੋ ਜਾਵੇ ਤਾਂ ਉਸ ਪਰਿਵਾਰ 'ਤੇ ਕੀ ਬੀਤਦੀ ਹੈ, ਉਹ ਪਰਿਵਾਰ ਪਰਿਵਾਰ ਹੀ ਜਾਣਦਾ ਹੈ। ਅਜਿਹੇ 'ਚ ਸਾਨੂੰ ਸੁਰੱਖਿਅਤ ਵਾਹਨ ਚਲਾਉਣਾ ਚਾਹੀਦਾ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕੁਝ ਇਸ ਤਰ੍ਹਾਂ ਦੇ ਸੰਦੇਸ਼ ਹਰਿਆਣਾ ਹਾਈਵੇਅ ਅਤੇ ਟਰੈਫਿਕ ਪੁਲਸ ਲੋਕਾਂ ਨੂੰ ਦਿੰਦੀ ਹੈ। ਇਸ ਦੇ ਬਾਵਜੂਦ ਪ੍ਰਦੇਸ਼ 'ਚ ਹਰ ਸਾਲ ਕਰੀਬ 5 ਹਜ਼ਾਰ ਲੋਕਾਂ ਦੀ ਸੜਕ ਹਾਦਸਿਆਂ 'ਚ ਜਾਨ ਚੱਲੀ ਜਾਂਦੀ ਹੈ, ਜਦੋਂ ਕਿ 10 ਹਜ਼ਾਰ ਤੋਂ ਵਧ ਜ਼ਖਮੀ ਹੋ ਜਾਂਦੇ ਹਨ।


DIsha

Content Editor

Related News