ਬਿਹਾਰ ਤੋਂ ਬਾਅਦ ਹਰਿਆਣਾ ''ਚ ਵੀ ਹੋ ਸਕਦੀ ਹੈ ਸ਼ਰਾਬਬੰਦੀ, CM ਖੱਟੜ ਨੇ ਦਿੱਤੇ ਸੰਕੇਤ
Monday, Nov 18, 2019 - 07:17 PM (IST)

ਚੰਡੀਗੜ੍ਹ — ਬਿਹਾਰ ਤੋਂ ਬਾਅਦ ਹੁਣ ਹਰਿਆਣਾ 'ਚ ਵੀ ਸ਼ਰਾਬਬੰਦੀ ਹੋ ਸਕਦੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੁਝ ਅਜਿਹੇ ਸੰਕੇਤ ਦਿੱਤੇ ਹਨ। ਖੱਟੜ ਨੇ ਕਿਹਾ ਕਿ ਜੇਕਰ 10 ਫੀਸਦੀ ਲੋਕਾਂ ਨੇ ਇਸ ਦੇ ਵਿਰੋਧ 'ਚ ਵੋਟ ਕੀਤਾ ਤਾਂ ਹਰਿਆਣਾ ਦੇ ਪਿੰਡ 'ਚ ਸ਼ਰਾਬ ਦੀਆਂ ਦੁਕਾਨਾਂ ਬੰਦ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ 'ਚ ਵਪਾਰ ਨੂੰ ਬੜ੍ਹਾਵਾ ਦੇਣ ਲਈ ਹਰਿਆਣਾ ਸਰਕਾਰ ਨੇ ਗਲੋਬਲ ਕਾਰਪੋਰੇਸ਼ਨ ਐਂਡ ਅੰਗੇਜਮੈਂਟ ਸੈਂਟਰ ਦਾ ਗਠਨ ਕਰੇਗੀ। ਖੱਟੜ ਨੇ ਇਹ ਵੀ ਕਿਹਾ ਕਿ ਜੋ ਮੰਤਰੀ ਸਰਕਾਰੀ ਰਿਹਾਇਸ਼ ਨਹੀਂ ਲੈਣਗੇ, ਉਨ੍ਹਾਂ ਨੂੰ ਬਿਜਲੀ ਅਤੇ ਪਾਣੀ ਦੇ ਚਾਰਜ ਦੇ 20 ਹਜ਼ਾਰ ਤੋਂ ਇਲਾਵਾ ਬਤੌਰ ਹਾਊਸ ਰੈਂਟ 80 ਹਜ਼ਾਰ ਰੁਪਏ ਦਿੱਤੇ ਜਾਣਗੇ।