ਯੋਗੀ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ : ਅਖਿਲੇਸ਼
Saturday, Feb 22, 2020 - 01:32 AM (IST)

ਲਖਨਊ – ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ‘ਸਮਾਜਵਾਦ ਨਹੀਂ, ਰਾਮ ਰਾਜ’ ਵਾਲੀ ਟਿੱਪਣੀ ’ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਸ ਦਾ ਮਤਲਬ ਹੈ ਕਿ ਯੋਗੀ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ ਹਨ।
ਅਖਿਲੇਸ਼ ਨੇ ਟਵੀਟ ਵਿਚ ਇਹ ਕਹਿੰਦਿਆਂ ਯੋਗੀ ’ਤੇ ਹਮਲਾ ਬੋਲਿਆ,‘‘ਮੁਖੀਆ ਜੀ ਨੇ ਕਿਹਾ ਕਿ ਦੇਸ਼ ਨੂੰ ਸਮਾਜਵਾਦ ਨਹੀਂ ਚਾਹੀਦਾ। ਇਸ ਦਾ ਅਰਥ ਹੋਇਆ ਕਿ ਉਹ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ ਹਨ। ਇਸ ਦਾ ਮਤਲਬ ਇਹ ਵੀ ਹੋਇਆ ਕਿ ਯੋਗੀ ਗਰੀਬਾਂ ਦੀ ਬਜਾਏ ਅਮੀਰ ਪੂੰਜੀਪਤੀਆਂ ਦੇ ਨਾਲ ਹਨ, ਉਹ ਸਮਾਜ ਲਈ ਨਹੀਂ, ਸਗੋਂ ਕੁਝ ਖਾਸ ਲੋਕਾਂ ਲਈ ਕੰਮ ਕਰਦੇ ਹਨ।’’