ਅਖਿਲੇਸ਼ ਯਾਦਵ ਦੇ ਡ੍ਰੀਮ ਪ੍ਰਾਜੈਕਟ ਨੂੰ HC ਤੋਂ ਝਟਕਾ, ਨਿਰਮਾਣ ਕੰਮ ''ਤੇ ਰੋਕ

Sunday, Aug 19, 2018 - 01:23 PM (IST)

ਅਖਿਲੇਸ਼ ਯਾਦਵ ਦੇ ਡ੍ਰੀਮ ਪ੍ਰਾਜੈਕਟ ਨੂੰ HC ਤੋਂ ਝਟਕਾ, ਨਿਰਮਾਣ ਕੰਮ ''ਤੇ ਰੋਕ

ਉੱਤਰ ਪ੍ਰਦੇਸ਼—ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਦੇ ਲਖਨਊ ਸਥਿਤ ਵਿਕਰਮਾਦਿਤਿਆ ਮਾਰਗ 'ਤੇ ਹੈਰੀਟੇਜ ਹੋਟਲ ਬਣਾਉਣ ਦਾ ਸਪਨਾ ਟੁੱਟ ਸਕਦਾ ਹੈ। ਇਲਾਹਾਬਾਦ ਹਾਈਕੋਰਟ ਦੇ ਹਾਲ 'ਚ ਆਏ ਫੈਸਲੇ ਨਾਲ ਉਨ੍ਹਾਂ ਦੇ ਡ੍ਰੀਮ ਪ੍ਰਾਜੈਕਟ ਦੇ ਸਪਨੇ ਨੂੰ ਝਟਕਾ ਲੱਗਾ ਹੈ। ਹਾਈਕੋਰਟ ਦੀ ਲਖਨਊ ਬੈਂਚ ਨੇ ਸਮਾਜਵਾਦੀ ਪਾਰਟੀ, ਜਨੇਸ਼ਵਰ ਮਿਸ਼ਰ ਟ੍ਰਸਟ ਅਤੇ ਯਾਦਵ ਪਰਿਵਾਰ ਦੇ ਕੋਈ ਨਿਰਮਾਣ ਕੰਮ ਕਰਨ ਨੂੰ ਮੁਲਤਵੀ ਕਰ ਦਿੱਤਾ ਹੈ। ਅਦਾਲਤ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਨ੍ਹਾਂ ਭੂਖੰਡਾਂ 'ਤੇ ਹੋਏ ਗੈਰ-ਕਾਨੂੰਨੀ ਨਿਰਮਾਣ ਦੀ ਰਿਪੋਰਟ 5 ਸਤੰਬਰ ਨੂੰ ਪੇਸ਼ ਕਰਨ। ਅਦਾਲਤ ਨੇ ਇਹ ਨੋਟਿਸ ਐਸ.ਪੀ., ਉਸ ਦੇ ਪ੍ਰਧਾਨ ਅਖਿਲੇਸ਼ ਯਾਦਵ, ਡਿੰਪਲ ਯਾਦਵ ਅਤੇ ਜਨੇਸ਼ਵਰ ਮਿਸ਼ਰ ਟ੍ਰਸਟ ਨੂੰ ਦਿੱਤਾ ਹੈ। ਇਸ 'ਚ 5 ਸਤੰਬਰ ਤੱਕ ਜਵਾਬ ਤਲਬ ਕਰਨ ਦੀ ਗੱਲ ਕੀਤੀ ਗਈ ਹੈ। ਜਿਨ੍ਹਾਂ ਸੰਪਤੀਆਂ ਨੂੰ ਲੈ ਕੇ ਸਵਾਲ ਖੜ੍ਹੇ ਹੋਏ ਹਨ, ਉਨ੍ਹਾਂ 'ਚ 19-ਏ.ਵਿਕਰਮਾਦਿਤਿਆ ਮਾਰਗ, ਖਸਰਾ ਨੰਬਰ-9ਡੀ, ਮੁੱਹਲਾ ਰਮਨਾ ਦਿਲਕੁਸ਼ਾ, ਨਜੂਲ ਭੂਮੀ ਖਸਰਾ ਸੰਖਿਆ8 ਸੀ, ਮੁੱਹਲਾ ਰਮਨਾ, ਦਿਲਕੁਸ਼ਾ ਅਤੇ ਬੰਦਰਿਆਬਾਗ 'ਚ ਮਕਾਨ ਨੰਬਰ 7 ਟਾਈਪ 6 ਸ਼ਾਮਲ ਹੈ।


Related News