ਅਖਿਲੇਸ਼ ਦੇ ਕੋਰੋਨਾ ਵੈਕਸੀਨ ਵਾਲੇ ਬਿਆਨ ''ਤੇ ਅਨੁਰਾਗ ਠਾਕੁਰ ਦਾ ਪਲਟਵਾਰ, ਆਖ਼ੀ ਇਹ ਗੱਲ

Saturday, Jan 02, 2021 - 04:54 PM (IST)

ਅਖਿਲੇਸ਼ ਦੇ ਕੋਰੋਨਾ ਵੈਕਸੀਨ ਵਾਲੇ ਬਿਆਨ ''ਤੇ ਅਨੁਰਾਗ ਠਾਕੁਰ ਦਾ ਪਲਟਵਾਰ, ਆਖ਼ੀ ਇਹ ਗੱਲ

ਨਵੀਂ ਦਿੱਲੀ- ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਉਹ ਕੋਰੋਨਾ ਦੀ ਵੈਕਸੀਨ ਨਹੀਂ ਲਗਵਾਉਣਗੇ। ਅਖਿਲੇਸ਼ ਨੇ ਕਿਹਾ,''ਮੈਨੂੰ ਭਾਜਪਾ ਦੀ ਵੈਕਸੀਨ 'ਤੇ ਭਰੋਸਾ ਨਹੀਂ ਹੈ।'' ਉੱਥੇ ਹੀ ਇਸ ਬਿਆਨ 'ਤੇ ਭਾਜਪਾ ਨੇਤਾਵਾਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ। 

ਇਹ ਵੀ ਪੜ੍ਹੋ : ਕਿਸਾਨ ਮੋਰਚਾ: ‘ਇਸ਼ਨਾਨ ਅਤੇ ਕੱਪੜੇ ਧੋਣ ਦਾ ਕੰਮ ਹੋ ਰਿਹਾ ਖੁੱਲ੍ਹੇ ਆਸਮਾਨ ਹੇਠ’

PunjabKesari
ਅਖਿਲੇਸ਼ ਦੇ ਇਸ ਬਿਆਨ 'ਤੇ ਕੇਂਦਰੀ ਮੰਤਰੀ ਅਨੁਰਾਗ ਨੇ ਨਿਸਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਇਕ ਯੂਥ ਨੇਤਾ ਵਲੋਂ ਕੋਵਿਡ 19 ਵੈਕਸੀਨ ਨੂੰ ਸਿਆਸੀ ਦਲ ਨਾਲ ਜੋੜਨਾ, ਇਸ ਨਾਲੋਂ ਵੱਡਾ ਮੰਦਭਾਗੀ ਹੋਰ ਕੀ ਹੋ ਸਕਦਾ ਹੈ। ਅਖਿਲੇਸ਼ ਦਾ ਬਿਆਨ ਇਹ ਦਰਸਾਉਂਦਾ ਹੈ ਕਿ ਉਹ ਰਾਜਨੀਤੀ ਤੋਂ ਉੱਪਰ ਨਹੀਂ ਸੋਚ ਸਕਦੇ ਹਨ।''

PunjabKesari

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

DIsha

Content Editor

Related News