ਕੇਜਰੀਵਾਲ ਦਾ ਅਖਿਲੇਸ਼ ਨੂੰ ਸਮਰਥਨ, CBI ਜਾਂਚ ਲਈ ਮੋਦੀ ਸਰਕਾਰ ਦੀ ਕੀਤੀ ਆਲੋਚਨਾ

01/07/2019 3:52:45 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮਾਜਵਾਦੀ ਪਾਰਟੀ  ਦੇ ਮੁਖੀ ਅਖਿਲੇਸ਼ ਯਾਦਵ ਦੇ ਪਿੱਛੇ ਸੀ.ਬੀ.ਆਈ. ਲਗਾਉਣ ਲਈ ਸੋਮਵਾਰ ਨੂੰ ਮੋਦੀ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ,''ਹੁਣ ਸਮਾਂ ਆ ਗਿਆ ਹੈ ਕਿ ਇਸ ਤਾਨਾਸ਼ਾਹ ਅਤੇ ਅਲੋਕਤੰਤਰੀ ਸ਼ਾਸਨ ਨੂੰ ਉਖਾੜ ਸੁੱਟਿਆ ਜਾਵੇ। ਖਬਰਾਂ ਅਨੁਸਾਰ ਗੈਰ-ਕਾਨੂੰਨੀ ਖਨਨ ਦੇ ਇਕ ਮਾਮਲੇ 'ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੋਂ ਕੇਂਦਰੀ ਜਾਂਚ ਬਿਊਰੋ ਦੇ ਪੁੱਛ-ਗਿੱਛ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਨੇ ਟਵੀਟ ਕੀਤਾ,''ਆਪਣੇ ਕਾਰਜਕਾਲ ਦੇ ਆਖਰੀ ਹਫਤਿਆਂ 'ਚ ਮੋਦੀ ਸਰਕਾਰ ਨੇ ਬਹੁਤ ਬੇਸ਼ਰਮੀ ਨਾਲ ਅਖਿਲੇਸ਼ ਯਾਦਵ ਦੇ ਪਿੱਛੇ ਸੀ.ਬੀ.ਆਈ. ਲਗਾ ਦਿੱਤੀ। ਇਹ ਸਾਡੇ ਸਾਰਿਆਂ ਲਈ ਇਕ ਚਿਤਾਵਨੀ ਦੀ ਤਰ੍ਹਾਂ ਹੈ ਕਿ ਅਸੀਂ ਇਹ ਨਾ ਭੁੱਲਈਏ ਕਿ ਪਿਛਲੇ 5 ਸਾਲਾਂ ਦੌਰਾਨ ਮੋਦੀ ਦੇ ਸਿਆਸੀ ਵਿਰੋਧੀਆਂ ਨੂੰ ਕੀ ਝੱਲਣਾ ਪਿਆ। ਸਮਾਂ ਆ ਗਿਆ ਹੈ ਕਿ ਇਸ ਤਾਨਾਸ਼ਾਹ ਅਤੇ ਅਲੋਕਤੰਤਰੀ ਸ਼ਾਸਨ ਨੂੰ ਉਖਾੜ ਸੁੱਟਣ ਦਾ।''PunjabKesariਜ਼ਿਕਰਯੋਗ ਹੈ ਕਿ ਐਤਵਾਰ ਨੂੰ ਅਖਿਲੇਸ਼ ਯਾਦਵ ਨੇ ਕਿਹਾ ਸੀ ਕਿ ਉਹ ਜਾਂਚ ਏਜੰਸੀ ਦਾ ਸਾਹਮਣਾ ਕਰਨ ਲਈ ਤਿਆਰ ਹਨ ਪਰ ਜਨਤਾ ਵੀ ਭਾਜਪਾ ਨੂੰ ਜਵਾਬ ਦੇਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ 2012-16 ਦੌਰਾਨ ਹਮੀਰਪੁਰ ਜ਼ਿਲੇ 'ਚ ਗੈਰ-ਕਾਨੂੰਨੀ ਰੇਤ ਖਨਨ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਆਈ.ਏ.ਐੱਸ. ਅਧਿਕਾਰੀ ਬੀ. ਚੰਦਰਕਲਾ, ਸਪਾ ਵਿਧਾਨ ਪ੍ਰੀਸ਼ਦ ਰਮੇਸ਼ ਕੁਮਾਰ ਮਿਸ਼ਰਾ ਅਤੇ ਸੰਜੇ ਦੀਕਸ਼ਤ ਸਮੇਤ 11 ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਅਤੇ 14 ਥਾਂਵਾਂ 'ਤੇ ਸ਼ਨੀਵਾਰ ਨੂੰ ਛਾਪੇਮਾਰੀ ਕੀਤੀ। ਸ਼ਿਕਾਇਤ ਅਨੁਸਾਰ ਯਾਦਵ 2012 ਤੋਂ 2017 ਦੌਰਾਨ ਰਾਜ ਦੇ ਮੁੱਖ ਮੰਤਰੀ ਸਨ ਅਤੇ 2012-13 ਦੌਰਾਨ ਉਨ੍ਹਾਂ ਕੋਲ ਖਨਨ ਵਿਭਾਗ ਸੀ।


DIsha

Content Editor

Related News