ਅਖਿਲੇਸ਼ ਯਾਦਵ ਦਾ ਜਿਨਹਾ ਪ੍ਰੇਮ ਤਾਲਿਬਾਨੀ ਸੋਚ ਦਾ ਨਤੀਜਾ : ਯੋਗੀ

Monday, Nov 01, 2021 - 04:43 PM (IST)

ਲਖਨਊ- ਸੁਤੰਤਰਤਾ ਸੰਗ੍ਰਾਮ ’ਚ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਨਾਲ ਮੁਹੰਮਦ ਅਲੀ ਜਿਨਾਹ ਦਾ ਯੋਗਦਾਨ ਵੀ ਹੋਣ ਦੇ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਦੇ ਬਿਆਨ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਤਾਲਿਬਾਨੀ ਸੋਚ ਦਾ ਨਤੀਜਾ ਦੱਸਿਆ। ਯੋਗੀ ਨੇ ਕਿਹਾ ਕਿ ਇਸ ਨੂੰ ਘਟੀਆ ਰਾਜਨੀਤੀ ਦੱਸਿਆ। ਯੋਗੀ ਨੇ ਸੋਮਵਾਰ ਨੂੰ ਮੁਰਾਦਾਬਾਦ ’ਚ ਕਿਹਾ ਕਿ ਅਖਿਲੇਸ਼ ਦਾ ਬਿਆਨ ਵੰਡਣ ਵਾਲੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਅਤੇ ਜਨਤਾ ਅਜਿਹੇ ਲੋਕਾਂ ਨੂੰ ਖਾਰਜ ਕਰ ਦੇਵੇਗੀ।

ਇਹ ਵੀ ਪੜ੍ਹੋ : ਸਾਵਧਾਨ! ਬੱਚੇ ਚਲਾ ਰਹੇ ਸਨ ਪਟਾਕੇ, ਸੀਵਰੇਜ 'ਚੋਂ ਨਿਕਲੀ ਗੈਸ ਨਾਲ ਹੋਇਆ ਧਮਾਕਾ, ਵੇਖੋ ਵੀਡੀਓ

ਦੱਸਣਯੋਗ ਹੈ ਕਿ ਐਤਵਾਰ ਨੂੰ ਇਕ ਜਨ ਸਭਾ ’ਚ ਅਖਿਲੇਸ਼ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ, ਸਰਦਾਰ ਪਟੇਲ ਅਤੇ ਜਿਨਹਾ ਨੇ ਇਕ ਹੀ ਸਿੱਖਿਅਕ ਸੰਸਥਾਵਾਂ ਤੋਂ ਬੈਰਿਸਟਰੀ ਦੀ ਪੜ੍ਹਾਈ ਕੀਤੀ ਸੀ ਅਤੇ ਬਾਅਦ ’ਚ ਆਜ਼ਾਦੀ ਦੇ ਸੰਗ੍ਰਾਮ ਸੈਨਾਨੀਆਂ ਨਾਲ ਜਿਨਹਾ ਦੀ ਤੁਲਨਾ ਕਰਨਾ ਸ਼ਰਮਨਾਕ ਹੈ। ਇਸ ਤੋਂ ਬਾਅਦ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਨੇ ਅਖਿਲੇਸ਼ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਮੁਆਫ਼ੀ ਮੰਗਣ ਦੀ ਮੰਗ ਕਰ ਦਿੱਤੀ। ਯੋਗੀ ਸਰਕਾਰ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੋਹਸਿਨ ਰਜਾ ਨੇ ਕਿਹਾ ਕਿ ਅਖਿਲੇਸ਼ ਦਾ ਇਹ ਬਿਆਨ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਲਈ ਅਪਮਾਨਜਨਕ ਹੈ। ਉੱਤਰ ਪ੍ਰਦੇਸ਼ ਕਾਂਗਰਸ ਦੇ ਨੇਤਾ ਮੁਕੇਸ਼ ਚੌਹਾਨ ਨੇ ਕਿਹਾ ਕਿ ਅਖਿਲੇਸ਼ ਨੇ ਇਹ ਬਿਆਨ ਭਾਜਪਾ ਦੇ ਇਸ਼ਾਰੇ ’ਤੇ ਦਿੱਤਾ ਹੈ। ਚੌਹਾਨ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਪਾ ਅਤੇ ਭਾਜਪਾ ਮਿਲ ਗਏਹਨ ਅਤੇ ਭਾਜਪਾ ਦੇ ਇਸ਼ਾਰੇ ’ਤੇ ਅਖਿਲੇਸ਼ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ।

ਇਹ ਵੀ ਪੜ੍ਹੋ : ਕਸ਼ਮੀਰ 'ਚ ਪਹਿਲਾ ਤੈਰਦਾ ਹੋਇਆ ਸਿਨੇਮਾ ਬਣਿਆ ਖਿੱਚ ਦਾ ਕੇਂਦਰ, ਸ਼ਿਕਾਰਾ ’ਚ ਬੈਠ ਲੋਕ ਦੇਖ ਸਕਦੇ ਹਨ ਫ਼ਿਲਮਾਂ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News