''ਗੋਰਖਪੁਰ ’ਚ 2019 ਦੌਰਾਨ 1 ਹਜ਼ਾਰ ਤੋਂ ਵਧੇਰੇ ਬੱਚਿਆਂ ਨੇ ਗੁਆਈ ਜਾਨ''

Friday, Jan 03, 2020 - 04:30 PM (IST)

''ਗੋਰਖਪੁਰ ’ਚ 2019 ਦੌਰਾਨ 1 ਹਜ਼ਾਰ ਤੋਂ ਵਧੇਰੇ ਬੱਚਿਆਂ ਨੇ ਗੁਆਈ ਜਾਨ''

ਲਖਨਊ-ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਹੈ ਕਿ ਪਿਛਲੇ 1 ਸਾਲ ’ਚ ਗੋਰਖਪੁਰ ’ਚ 1 ਹਜ਼ਾਰ ਤੋਂ ਵੱਧ ਬੱਚਿਆਂ ਦੀ ਮੌਤ ਹੋਈ ਚੁੱਕੀ ਹੈ। ਇੱਥੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਅਖਿਲੇਸ਼ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਕੋਟਾ ਦੇ ਹਸਪਤਾਲ ’ਚ ਹੋਈ ਬੱਚਿਆਂ ਦੀ ਮੌਤ ਦੀ ਤਾਂ ਚਿੰਤਾ ਹੈ ਪਰ ਗੋਰਖਪੁਰ ’ਚ ਪਿਛਲੇ 12 ਮਹੀਨਿਆਂ ’ਚ 1 ਹਜ਼ਾਰ ਤੋਂ ਵੱਧ ਬੱਚਿਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਉਸ ਬਾਰੇ ਕੋਈ ਫਿਕਰਮੰਦੀ ਨਹੀਂ ਹੈ। 

ਸਪਾ ਪ੍ਰਧਾਨ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਡਾਕਟਰਾਂ ਦੀ ਜਾਣਕਾਰੀ 'ਚ ਸੀ ਕਿ ਉਨ੍ਹਾਂ ਬੱਚਿਆਂ ਨੂੰ ਕਿਹੜੀ ਬੀਮਾਰੀ ਹੈ ਪਰ ਇੰਸੇਫੇਲਾਈਟਿਸ ਨਾਲ ਮੌਤਾਂ ਦੇ ਅੰਕੜੇ ਠੀਕ ਰੱਖਣ ਲਈ ਉਨ੍ਹਾਂ ਨੂੰ ਉਸ ਬੀਮਾਰੀ ਦੀ ਦਵਾਈ ਨਹੀਂ ਦਿੱਤੀ ਗਈ। ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਹੈ ਕਿ ਇਸ ਕਾਰਨ ਹਜ਼ਾਰ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਇਨ੍ਹਾਂ ਮ੍ਰਿਤਕ ਬੱਚਿਆਂ ਦੀ ਲਿਸਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਦੱਸੇ ਕਿ ਬੱਚਿਆਂ ਨੂੰ ਗਲਤ ਦਵਾਈ ਕਿਉ ਦਿੱਤੀ ਗਈ ਅਤੇ ਇਸ ਦਾ ਜ਼ਿੰਮੇਵਾਰ ਕੌਣ ਹੈ।

ਅਖਿਲੇਸ਼ ਨੇ ਉੱਤਰ ਪ੍ਰਦੇਸ਼ ਭਾਜਪਾ ਪ੍ਰਧਾਨ ਸੁਤੰਤਰ ਦੇਵ ਸਿੰਘ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, '' ਭਾਜਪਾ ਵਾਲੇ ਉਨ੍ਹਾਂ ਨੂੰ 1 ਮਹੀਨੇ ਲਈ ਪਾਕਿਸਤਾਨ ਜਾਣ ਦੀ ਸਲਾਹ ਦੇ ਰਹੇ ਹਨ। ਮੈਂ ਉਨ੍ਹਾਂ ਦਾ ਬਿਆਨ ਨਹੀਂ ਦੋਹਰਾਵਾਂਗਾ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਨੌਜਵਾਨਾਂ ਦੀ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੋਈ ਗੱਲਬਾਤ ਹੋਵੇ।"


author

Iqbalkaur

Content Editor

Related News