ਆਕਾਸ਼ਤੀਰ : ਹਵਾ ’ਚ ਹੀ ਨਸ਼ਟ ਹੋ ਜਾਣਗੇ ਦੁਸ਼ਮਣ ਦੇ ਜਹਾਜ਼
Wednesday, Nov 13, 2024 - 03:57 AM (IST)
ਨਵੀਂ ਦਿੱਲੀ - ਭਾਰਤੀ ਫੌਜ ਦੇ ਪ੍ਰਾਜੈਕਟ ‘ਆਕਾਸ਼ਤੀਰ’ ਦੇ ਤਹਿਤ ਕੰਟਰੋਲ ਅਤੇ ਸੂਚਨਾ ਪ੍ਰਣਾਲੀਆਂ ਨੂੰ ਫੌਜ ਦੇ ਬੇੜੇ ’ਚ ਪੜਾਅਵਾਰ ਸ਼ਾਮਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਕੁੱਲ 455 ਪ੍ਰਣਾਲੀਆਂ ਦੀ ਲੋੜ ਹੈ, ਜਿਨ੍ਹਾਂ ਵਿਚੋਂ 107 ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਾਜੈਕਟ ਦਾ ਮਕਸਦ ਆਪਣੇ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਵਿਵਾਦਿਤ ਹਵਾਈ ਖੇਤਰ ਵਿਚ ਦੁਸ਼ਮਣ ਦੇ ਜਹਾਜ਼ਾਂ ਨਾਲ ਨਜਿੱਠਣ ਲਈ ਫੋਰਸ ਨੂੰ ਸੁਚਾਰੂ ਕੰਟਰੋਲ ਪ੍ਰਦਾਨ ਕਰਨਾ ਹੈ। ਇਕ ਸੂਤਰ ਨੇ ਕਿਹਾ ਕਿ ਮਾਰਚ 2025 ਤਕ ਵਾਧੂ 105 ਦੀ ਸਪਲਾਈ ਕੀਤੇ ਜਾਣ ਦੀ ਉਮੀਦ ਹੈ। ਬਾਕੀ ਬਚੀਆਂ ਨੂੰ ਮਾਰਚ 2027 ਤਕ ਉਪਲਬਧ ਕਰਵਾ ਦਿੱਤਾ ਜਾਵੇਗਾ।