ਕੱਚਾ ਖਿਡਾਰੀ ਹੈ ਆਕਾਸ਼ : ਕੈਲਾਸ਼ ਵਿਜੇਵਰਗੀਏ

07/01/2019 3:29:04 PM

ਇੰਦੌਰ— ਇੰਦੌਰ ਦੇ ਗੰਜੀ ਕੰਪਾਊਂਡ ਖੇਤਰ 'ਚ ਇਕ ਖਸਤਾ ਭਵਨ ਢਾਹੁਣ ਦੀ ਮੁਹਿੰਮ ਦੇ ਵਿਰੋਧ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਦੇ ਵਿਧਾਇਕ ਬੇਟੇ ਆਕਾਸ਼ ਵਿਜੇਵਰਗੀਏ ਨੇ ਨਗਰ ਨਿਗਮ ਦੇ ਇਕ ਅਧਿਕਾਰੀ ਦੀ ਕ੍ਰਿਕੇਟ ਬੈਟ ਨਾਲ ਕੁੱਟਮਾਰ ਕੀਤੀ ਸੀ। ਇਸ ਮਾਮਲੇ 'ਚ ਆਕਾਸ਼ ਦੀ ਪਹਿਲਾਂ ਤਾਂ ਗ੍ਰਿਫਤਾਰੀ ਹੋਈ ਅਤੇ ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਕੈਲਾਸ਼ ਵਿਜੇਵਰਗੀਏ ਨੇ ਪੂਰੀ ਘਟਨਾ 'ਤੇ ਕਿਹਾ ਹੈ ਕਿ ਇਹ ਬਹੁਤ ਮੰਦਭਾਗੀ ਹੈ। ਮੈਨੂੰ ਲੱਗਦਾ ਹੈ ਕਿ ਦੋਹਾਂ ਪਾਸੇ ਬੁਰਾ ਵਤੀਰਾ ਕੀਤਾ ਗਿਆ। ਕੱਚੇ ਖਿਡਾਰੀ ਹਨ ਆਕਾਸ਼ਜੀ ਵੀ ਅਤੇ ਨਗਰ ਨਿਗਮ ਕਮਿਸ਼ਨਰ। ਇਹ ਕੋਈ ਬਹੁਤ ਵੱਡਾ ਮੁੱਦਾ ਨਹੀਂ ਹੈ ਪਰ ਇਸ ਨੂੰ ਵੱਡਾ ਬਣਾ ਦਿੱਤਾ ਗਿਆ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੇ ਵਿਧਾਇਕ ਬੇਟੇ ਨੇ ਨਗਰ ਨਿਗਮ ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕੀਤੀ ਪਰ 'ਨੇਤਾਜੀ' ਲਈ ਇਹ ਕੋਈ ਵੱਡੀ ਗੱਲ ਨਹੀਂ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕੈਲਾਸ਼ ਵਿਜੇਵਰਗੀਏ ਕਹਿੰਦੇ ਹਨ ਕਿ ਆਕਾਸ਼ ਕੱਚੇ ਖਿਡਾਰੀ ਹਨ। ਇਹੀ ਨਹੀਂ, ਉਨ੍ਹਾਂ ਨੇ ਇਸ ਮਾਮਲੇ ਦਾ ਦੋਸ਼ੀ ਨਗਰ ਨਿਗਮ ਨੂੰ ਦੱਸਿਆ ਹੈ।

ਕੈਲਾਸ਼ ਵਿਜੇਵਰਗੀਏ ਦਾ ਕਹਿਣਾ ਹੈ,''ਮੈਂ ਇਕ ਵਾਰ ਕੌਂਸਲਰ ਬਣਿਆ, ਮੇਅਰ ਬਣਿਆ ਅਤੇ ਵਿਭਾਗ ਦਾ ਮੰਤਰੀ ਵੀ ਬਣਿਆ। ਅਸੀਂ ਕਿਸੇ ਰਿਹਾਇਸ਼ੀ ਇਮਾਰਤ ਨੂੰ ਬਾਰਸ਼ ਦੌਰਾਨ ਨਹੀਂ ਢਾਹ ਦਿੱਤਾ। ਮੈਂ ਨਹੀਂ ਜਾਣਦਾ ਜੇਕਰ ਅਜਿਹਾ ਕੋਈ ਆਦੇਸ਼ ਸਰਕਾਰ ਵਲੋਂ ਜਾਰੀ ਕੀਤਾ ਗਿਆ ਹੋਵੇ ਪਰ ਅਜਿਹਾ ਨਹੀਂ ਹੈ ਤਾਂ ਗਲਤੀ ਉਨ੍ਹਾਂ ਵਲੋਂ ਹੈ।'' ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਨੇ ਇਹ ਵੀ ਕਿਹਾ,''ਜੇਕਰ ਕਿਸੇ ਇਮਾਰਤ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਤਾਂ ਸਥਾਨਕ ਲੋਕਾਂ ਦੇ ਰਹਿਣ ਦੀ ਵਿਵਸਥਾ ਧਰਮਸ਼ਾਲਾ 'ਚ ਕੀਤੀ ਜਾਂਦੀ ਹੈ। ਨਗਰ ਨਿਗਮ ਵਲੋਂ ਬੁਰਾ ਵਤੀਰਾ ਕੀਤਾ ਗਿਆ। ਮਹਿਲਾ ਸਟਾਫ਼ ਅਤੇ ਮਹਿਲਾ ਪੁਲਸ ਉੱਥੇ ਹੋਣੀ ਚਾਹੀਦੀ ਸੀ। ਇਹ ਬਹੁਤ ਬਚਕਾਣਾ ਜਿਹਾ ਸੀ। ਅਜਿਹਾ ਫਿਰ ਨਹੀਂ ਹੋਣਾ ਚਾਹੀਦਾ।''


DIsha

Content Editor

Related News