ਕਰੂਜ਼ ''ਤੇ ਮਨਾਇਆ ਗਿਆ ਆਕਾਸ਼ ਅੰਬਾਨੀ ਦੀ ਲਾਡਲੀ ਦਾ ਫਰਸਟ ਬਰਥਡੇ

06/01/2024 5:49:50 PM

ਮੁੰਬਈ (ਬਿਊਰੋ): ਅੰਬਾਨੀ ਪਰਿਵਾਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਪਾਰਟੀ 29 ਮਈ ਤੋਂ ਲਗਜ਼ਰੀ ਕਰੂਜ਼ 'ਤੇ ਰੱਖੀ ਜਾ ਰਹੀ ਹੈ। ਇਸ ਪ੍ਰੀ-ਵੈਡਿੰਗ 'ਚ ਬਾਲੀਵੁੱਡ, ਹਾਲੀਵੁੱਡ ਅਤੇ ਦੁਨੀਆਂ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹਨ।

PunjabKesari

ਹੁਣ ਤੱਕ ਇਸ ਪਾਰਟੀ ਦੀਆਂ ਕਈ ਝਲਕੀਆਂ ਵੀ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਦੌਰਾਨ ਅੰਬਾਨੀ ਪਰਿਵਾਰ ਦੀ ਰਾਜਕੁਮਾਰੀ 'ਵੇਦਾ' ਦਾ ਪਹਿਲਾ ਜਨਮਦਿਨ ਵੀ ਮਨਾਇਆ ਗਿਆ। ਅੰਬਾਨੀ ਪਰਿਵਾਰ ਨੇ ਆਪਣੀ ਰਾਜਕੁਮਾਰੀ ਵੇਦਾ ਦਾ ਪਹਿਲਾ ਜਨਮਦਿਨ ਸ਼ਾਨਦਾਰ ਤਰੀਕੇ ਨਾਲ ਮਨਾਇਆ ਹੈ। ਹੁਣ 'ਵੇਦਾ' ਦੀ ਥੀਮ ਪਾਰਟੀ ਦੀ ਪਹਿਲੀ ਝਲਕ ਸਾਹਮਣੇ ਆਈ ਹੈ। 'ਵੇਦਾ' ਨੂੰ ਆਪਣੇ ਚਾਚਾ ਅਨੰਤ ਅੰਬਾਨੀ ਅਤੇ ਹੋਣ ਵਾਲੀ ਚਾਚੀ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ ਨਾਲ ਕਰੂਜ਼ 'ਤੇ ਆਪਣਾ ਪਹਿਲਾ ਜਨਮਦਿਨ ਮਨਾਉਣ ਦਾ ਮੌਕਾ ਮਿਲਿਆ। 'ਵੇਦਾ' ਦੀ ਜਨਮਦਿਨ ਪਾਰਟੀ ਦੀ ਝਲਕ 'ਚ ਦੇਖਿਆ ਜਾ ਰਿਹਾ ਹੈ ਕਿ ਕਰੂਜ਼ ਨੂੰ ਸੂਰਜਮੁਖੀ ਨਾਲ ਸਜਾਇਆ ਗਿਆ ਹੈ। ਦੱਸ ਦਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਦੂਜੀ ਪ੍ਰੀ-ਵੈਡਿੰਗ ਪਾਰਟੀ 29 ਮਈ ਤੋਂ ਸ਼ੁਰੂ ਹੋਈ ਹੈ ਅਤੇ ਇਹ ਅੱਜ 1 ਜੂਨ ਨੂੰ ਫਰਾਂਸ 'ਚ ਖਤਮ ਹੋਵੇਗੀ। ਇਨ੍ਹਾਂ ਦੋਵਾਂ ਦਾ ਵਿਆਹ 12 ਜੁਲਾਈ ਨੂੰ ਹੋਵੇਗਾ। 


sunita

Content Editor

Related News