ਦੇਖੋ ਆਕਾਸ਼ ਅੰਬਾਨੀ ਦੇ ਵਿਆਹ ਦਾ ‘ਖਾਸ ਕਾਰਡ’ (ਵੀਡੀਓ)

02/14/2019 4:15:24 PM

ਮੁੰਬਈ — ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਦੇ ਸ਼ਾਹੀ ਵਿਆਹ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਆਕਾਸ਼ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਵਿਆਹ ਸਮਾਗਮਾਂ ਦੀਆਂ ਸਰਗਰਮੀਆਂ ਵਿਆਹ ਦੀ ਤਾਰੀਖ ਨੇੜੇ ਆਉਣ ਕਾਰਨ ਤੇਜ਼ ਹੋ ਰਹੀਆਂ ਹਨ। ਹੁਣ ਅੰਬਾਨੀ ਪਰਿਵਾਰ ਦੋਸਤਾਂ ਮਿੱਤਰਾਂ ਨੂੰ ਵਿਆਹ ਦਾ ਸੱਦਾ ਦੇਣ ਲਈ ਕਾਰਡ ਵੰਡ ਰਿਹਾ ਹੈ। ਈਸ਼ਾ ਦੇ ਵਿਆਹ ਦੇ 6 ਲੱਖ ਦੀ ਕੀਮਤ ਵਾਲੇ ਕਾਰਡ ਦੀ ਤਰ੍ਹਾ ਆਕਾਸ਼ ਦੇ ਵਿਆਹ ਦਾ ਕਾਰਡ ਵੀ ਬਹੁਤ ਖਾਸ ਹੈ ਅਤੇ ਸਾਰਿਆਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਕਾਰਡ ਦਾ ਥੀਮ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਵਿਆਹ ਦਾ ਕਾਰਡ

ਆਕਾਸ਼ ਅੰਬਾਨੀ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਈਸ਼ਾ ਦੇ ਵਿਆਹ ਦੇ ਕਾਰਡ ਦੀ ਤਰ੍ਹਾਂ ਇਹ ਕਾਰਡ ਵੀ ਇਕ ਬਾਕਸ ਦੀ ਤਰ੍ਹਾਂ ਹੈ ਜਿਸ ਵਿਚ ਕਈ ਤਰ੍ਹਾਂ ਦੀਆਂ ਤਹਿ ਖੁੱਲਦੀਆਂ ਜਾਂਦੀਆਂ ਹਨ। ਇਹ ਕਾਰਡ ਰਾਧਾ-ਕ੍ਰਿਸ਼ਣ ਥੀਮ 'ਤੇ ਅਧਾਰਿਤ ਹੈ। ਕਾਰਡ ਨੂੰ ਖੋਲ੍ਹਦੇ ਹੀ ਇਸ ਵਿਚੋਂ ਭਜਨ ਦੀ ਧੁੰਨ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਦੂਜੀ ਤੈਅ ਖੋਲ੍ਹਦੇ ਹੀ ਭਗਵਾਨ ਸ਼੍ਰੀ ਕ੍ਰਿਸ਼ਣ ਅਤੇ ਰਾਧਾ ਰਾਣੀ ਦੀ ਇਕ ਖੂਬਸੂਰਤ ਫ੍ਰੇਮ ਕੀਤੀ ਹੋਈ ਤਸਵੀਰ ਸਾਹਮਣੇ ਆਉਂਦੀ ਹੈ। ਕਾਰਡ ਦੀਆਂ ਅਗਲੀਆਂ ਤਹਿ ਵਿਚ ਵਿਆਹ ਸਮਾਗਮ ਨਾਲ ਜੁੜੇ ਵੇਰਵੇ ਸਾਹਮਣੇ ਆਉਂਦੇ ਹਨ। ਇਸ ਕਾਰਡ ਵਿਚ ਕਈ ਥਾਵਾਂ 'ਤੇ ਹੱਥ ਨਾ ਲਿਖੇ ਫਾਂਟ 'ਚ ਛੋਟੇ-ਵੱਡੇ ਮੈਸੇਜ ਵੀ ਦਿੱਤੇ ਗਏ ਹਨ।

PunjabKesari

ਵਿਆਹ ਦੇ ਜਸ਼ਨਾਂ ਦਾ ਵੇਰਵਾ

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਕਾਸ਼ ਵਿਆਹ ਤੋਂ ਪਹਿਲਾਂ ਸਵਿੱਟਜ਼ਰਲੈਂਡ ਵਿਚ ਆਪਣੇ ਕਰੀਬੀ ਦੋਸਤਾਂ ਨੂੰ ਬੈਚਲਰਸ ਪਾਰਟੀ ਦੇਣਗੇ। ਇਹ ਬੈਚਲਰਸ ਪਾਰਟੀ 23 ਤੋਂ 25 ਫਰਵਰੀ ਨੂੰ ਸਵਿੱਟਜ਼ਰਲੈਂਡ ਵਿਚ ਹੋਵੇਗੀ, ਜਿਸ ਵਿਚ ਬਾਲਿਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਣਗੇ। ਇਨ੍ਹਾਂ ਵਿਚ ਰਣਬੀਰ ਕਪੂਰ, ਕਰਣ ਜੌਹਰ ਵਰਗੇ ਨਾਮ ਸ਼ਾਮਲ ਹਨ। ਵਿਆਹ 9 ਮਾਰਚ ਨੂੰ ਮੁੰਬਈ 'ਚ ਹੋਵੇਗਾ। ਇਸ ਦੌਰਾਨ ਆਕਾਸ਼ ਅੰਬਾਨੀ ਦੀ ਬਾਰਾਤ ਸ਼ਾਮ 3.30 ਵਜੇ ਜਿਓ ਸੈਂਟਰ ਜਾਏਗੀ। 10 ਮਾਰਚ ਨੂੰ ਆਕਾਸ਼ ਅਤੇ ਸ਼ਲੋਕਾ ਦਾ ਵੈਡਿੰਗ ਸੈਲੀਬਰੇਸ਼ਨ ਵੀ ਜਿਓ ਵਰਲਡ ਸੈਂਟਰ ਵਿਚ ਹੀ ਹੋਵੇਗਾ।

 


Related News