NCP ਦੀ ਬੈਠਕ 'ਚ ਅਜੀਤ ਪਵਾਰ 'ਤੇ ਵੱਡੀ ਕਾਰਵਾਈ, ਅਹੁਦੇ ਤੋਂ ਹਟਾਇਆ

11/23/2019 9:22:30 PM

ਨੈਸ਼ਨਲ ਡੈਸਕ— ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਪ੍ਰਧਾਨ ਸ਼ਰਧ ਪਵਾਰ ਨੇ ਆਪਣੇ ਭਤੀਜੇ 'ਤੇ ਵੱਡੀ ਕਾਰਵਾਈ ਕੀਤੀ ਹੈ। ਪਵਾਰ ਨੇ ਅਜੀਤ ਨੂੰ ਵਿਧਾਇਕ ਦਲ ਨੇਤਾ ਦੇ ਆਹੁਦੇ ਤੋਂ ਹਟਾ ਕੇ ਉਸ ਦੀ ਜਗ੍ਹਾ ਦਿਲੀਪ ਵਲਸੇ ਪਾਟਿਲ ਨੂੰ ਨਵਾਂ ਵਿਧਾਇਕ ਪਾਰਟੀ ਦਾ ਨੇਤਾ ਚੁਣਿਆ ਹੈ। ਵਰਣਨਯੋਗ ਹੈ ਕਿ ਪਾਰਟੀ ਤੋਂ ਅਲਗ ਹੋ ਕੇ ਅਜੀਤ ਪਵਾਰ ਨੇ ਭਾਜਪਾ ਦੇ ਨਾਲ ਮਿਲ ਕੇ ਮਹਾਰਾਸ਼ਟਰ 'ਚ ਸਰਕਾਰ ਬਣਾਈ ਹੈ। ਮਹਾਰਾਸ਼ਟਰ 'ਚ ਇਸ ਸਮੇਂ ਐੱਨ.ਸੀ.ਪੀ. ਦੀ ਬੈਠਕ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਕਰੀਬ 50 ਵਿਧਾਇਕ ਮੌਜੂਦ ਹਨ। ਸ਼ਰਦ ਪਵਾਰ ਇਸ ਬੈਠਕ ਦੀ ਪ੍ਰਧਾਨਗੀ ਕਰ ਰਹੇ ਹਨ।
ਇਸ ਤੋਂ ਪਹਿਲਾਂ ਰਾਕਾਂਪਾ ਪ੍ਰਧਾਨ ਸ਼ਰਦ ਪਵਾਰ ਨੇ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਭਾਜਪਾ ਨਾਲ ਹੱਥ ਮਿਲਾਉਣ ਦੇ ਅਜਿਤ ਪਵਾਰ ਦੇ ਇਸ ਫੈਸਲੇ ਨੂੰ ਸ਼ਨੀਵਾਰ ਨੂੰ ਅਨੁਸ਼ਾਸਨਹੀਨਤਾ ਕਰਾਰ ਦਿੱਤਾ ਹੈ। ਉਨਾਂ ਨੇ ਕਿਹਾ ਕਿ ਉਨਾਂ ਦੇ ਭਤੀਜੇ ਅਤੇ ਪਾਲਾ ਬਦਲਣ ਵਾਲੇ ਪਾਰਟੀ ਦੇ ਹੋਰ ਵਿਧਾਇਕਾਂ 'ਤੇ ਦਲ-ਬਦਲ ਵਿਰੋਧੀ ਕਾਨੂੰਨ ਦੇ ਪ੍ਰਬੰਧ ਲਾਗੂ ਹੋਣਗੇ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੀਤ ਨਵੀਂ ਸਰਕਾਰ ਵਿਧਾਨਸਭਾ 'ਚ ਬਹੁਮਤ ਸਾਬਤ ਨਹੀਂ ਕਰ ਪਾਵੇਗੀ।ਉਨਾਂ ਨੇ ਕਿਹਾ ਕਿ 'ਸ਼ਿਵ ਸੈਨਾ-ਰਾਕਾਂਪਾ-ਕਾਂਗਰਸ' ਦੇ ਕੋਲ ਸੰਯੁਕਤ ਰੂਪ ਨਾਲ ਗਿਣਤੀ ਪਾਰਟੀ ਹੈ ਅਤੇ ਤਿੰਨੋਂ ਪਾਰਟੀਆਂ ਸਰਕਾਰ ਬਣਾਉਂਣਗੀਆਂ। ਸ਼ਿਵ ਸੈਨਾ ਪ੍ਰਧਾਨ ਉਧਵ ਠਾਕੁਰ ਨੇ ਵੀ ਤਿੰਨੋਂ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਗੱਲ ਦੋਹਰਾਈ।

PunjabKesari

ਸ਼ਰਦ ਨੇ ਕਿਹਾ ਕਿ ਉਨਾਂ ਨੂੰ ਨਹੀਂ ਪਤਾ ਕਿ ਕੀ ਉਨਾਂ ਦੇ ਭਤੀਜੇ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਡਰ ਨਾਲ ਭਾਜਪਾ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ। ਅਜੀਤ ਪਵਾਰ ਉਨਾਂ ਲੋਕਾਂ 'ਚ ਸ਼ਾਮਲ ਹਨ ਜੋ ਕਰੋੜਾਂ ਰੁਪਏ ਦੇ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘੋਟਾਲੇ ਦੇ ਮਾਮਲੇ 'ਚ ਨਾਮਜ਼ਦ ਕੀਤਾ ਗਏ ਹਨ। ਰਾਕਾਂਪਾ ਪ੍ਰਧਾਨ ਨੇ ਇਨਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਉਨਾਂ ਦੀ ਲੜਕੀ ਸੁਪ੍ਰੀਆ ਸੂਲੇ ਨਾਲ ਸੱਤਾ ਸਘੰਰਸ਼ ਦੇ ਸਿੱਟੇ ਵਜੋਂ ਅਜੀਤ ਨੇ ਇਹ ਨਾਫੁਰਮਾਨੀ ਕੀਤੀ। ਉਨਾਂ ਨੇ ਕਿਹਾ ਕਿ ਰਾਜਨੀਤੀ 'ਚ ਦਿਲਚਸਪੀ ਨਹੀਂ ਹੈ। ਉਹ ਸੰਸਦ ਹੈ ਅਤੇ ਰਾਸ਼ਟਰੀ ਪੱਧਰ 'ਤੇ ਰਾਜਨੀਤੀ ਕਰਨਾ ਚਾਹੁੰਦੀ ਹੈ। ਉਨਾਂ ਨੇ ਕਿਹਾ ਕਿ ਕਾਂਗਰਸ, ਰਾਕਾਂਪਾ ਅਤੇ ਸ਼ਿਵ ਸੈਨਾ ਨੂੰ ਅਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ ਵਿਧਾਇਕਾਂ ਨਾਲ 169-170 ਵਿਧਾਇਕਾਂ ਦਾ ਸਮਰਥਨ ਹਾਸਲ ਹੈ ਅਤੇ ਉਹ ਸਰਕਾਰ ਬਣਾਉਣ ਲਈ ਤਿਆਰ ਹਨ।

PunjabKesari

ਰਾਕਾਂਪਾ ਨੇ ਕਿਹਾ ਕਿ ਸਵੇਰੇ ਕਰੀਬ ਸਾਢੇ 6-ਪੌਣੇ 7 ਵੱਜੇ ਮੈਨੂੰ ਇਹ ਫੋਨ ਆਇਆ ਕਿ ਰਾਕਾਂਪਾ ਦੇ ਕੁਝ ਵਿਧਾਇਕਾਂ ਨੂੰ ਰਾਜ ਭਵਨ ਲਿਜਾਇਆ ਗਿਆ ਹੈ। ਕੁਝ ਦੇਰ ਬਾਅਦ ਸਾਨੂੰ ਪਤਾ ਚਲਿਆ ਕਿ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਨੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਅਹੁਦੇ ਦੀ ਸੌਂਹ ਚੁੱਕੀ। ਉਨਾਂ ਨੇ ਕਿਹਾ ਕਿ ਰਾਕਾਂਪਾ ਦੇ ਜੋ 10 ਤੇ 11 ਵਿਧਾਇਕ ਰਾਜ ਭਵਨ 'ਚ ਅਜੀਤ ਨਾਲ ਸ਼ਾਮਲ ਸਨ, ਉਨਾਂ 'ਚੋਂ ਤਿੰਨ ਪਾਰਟੀ 'ਚ ਵਾਪਸ ਆ ਗਏ। 'ਦੋ ਹੋਰ ਵਾਪਸ ਆ ਰਹੇ ਹਨ।' ਉਨਾਂ ਨੇ ਕਿਹਾ ਕਿ ਟੀ.ਵੀ. ਫੁਟੇਜ ਅਤੇ ਤਸਵੀਰਾਂ ਨਾਲ ਅਸੀਂ ਆਪਣੇ ਵਿਧਾਇਕਾਂ ਦੀ ਪਛਾਣ ਕੀਤੀ ਹੈ।

 


KamalJeet Singh

Content Editor

Related News