ਦਿਹਾਂਤ ਮਗਰੋਂ ਅਜੀਤ ਪਵਾਰ ਦੀ ਆਖ਼ਰੀ ਪੋਸਟ ਵਾਇਰਲ ! ਪਲੇਨ ਕ੍ਰੈਸ਼ ਤੋਂ ਕੁਝ ਮਿੰਟ ਪਹਿਲਾਂ ਹੀ...
Wednesday, Jan 28, 2026 - 11:44 AM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਬੁੱਧਵਾਰ ਨੂੰ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ 'ਚ ਕੁੱਲ 5 ਲੋਕਾਂ ਦੀ ਜਾਨ ਗਈ। ਅਜੀਤ ਪਵਾਰ ਮੁੰਬਈ 'ਚ ਕੈਬਨਿਟ ਬੈਠਕ 'ਚ ਸ਼ਾਮਲ ਹੋਣ ਤੋਂ ਬਾਅਦ ਇਕ ਨਿੱਜੀ ਕੰਪਨੀ ਦੇ ਚਾਰਟਰਡ ਜਹਾਜ਼ ਤੋਂ ਬਾਰਾਮਤੀ ਲਈ ਰਵਾਨਾ ਹੋਏ ਸਨ। ਬਾਰਾਮਤੀ ਏਅਰਪੋਰਟ 'ਤੇ ਲੈਂਡਿੰਗ ਦੌਰਾਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਉਦੋਂ ਹੋਇਆ, ਜਦੋਂ ਉਹ ਪੁਣੇ ਜ਼ਿਲ੍ਹੇ 'ਚ 5 ਫਰਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪ੍ਰੀਸ਼ਦ ਚੋਣ ਨਾਲ ਜੁੜੇ ਪ੍ਰੋਗਰਾਮਾਂ ਲਈ ਬਾਰਾਮਤੀ ਪਹੁੰਚ ਰਹੇ ਸਨ। ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ।
ਹਾਦਸੇ ਤੋਂ ਪਹਿਲੇ ਦਾ ਸੋਸ਼ਲ ਮੀਡੀਆ ਪੋਸਟ
ਹਾਦਸੇ ਤੋਂ ਕੁਝ ਮਿੰਟ ਪਹਿਲਾਂ ਅਜੀਤ ਪਵਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਮਹਾਨ ਸੁਤੰਤਰਤਾ ਸੈਨਾਨੀ ਲਾਲਾ ਲਾਜਪਤ ਰਾਏ ਦੀ ਜਯੰਤੀ 'ਤੇ ਸ਼ਰਧਾਂਜਲੀ ਦਿੱਲੀ। ਉਨ੍ਹਾਂ ਦੇ ਪੋਸਟ ਦਾ ਸਮਾਂ 28 ਜਨਵਰੀ ਸਵੇਰੇ 8.57 ਵਜੇ ਦਾ ਹੈ। ਪੋਸਟ 'ਚ ਉਨ੍ਹਾਂ ਨੇ ਲਿਖਿਆ,''ਮਹਾਨ ਸੁਤੰਤਰਤਾ ਸੈਨਾਨੀ, ਸਵਰਾਜ ਦੇ ਪ੍ਰਚਾਰਕ, 'ਪੰਜਾਬ ਕੇਸਰੀ' ਲਾਲਾ ਲਾਜਪਤ ਰਾਏ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾਂ ਦੀ ਦੇਸ਼ਭਗਤੀ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

