ਛੱਤੀਸਗੜ੍ਹ ਦੇ ਸਾਬਕਾ CM ਅਜੀਤ ਜੋਗੀ ਦੀ ਤਬੀਅਤ ''ਚ ਕੋਈ ਸੁਧਾਰ ਨਹੀਂ
05/12/2020 6:16:21 PM

ਰਾਏਪੁਰ-ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਕਾਫੀ ਗੰਭੀਰ ਰੂਪ 'ਚ ਬੀਮਾਰ ਹਨ ਅਤੇ ਉਨ੍ਹਾਂ ਦੀ ਸਥਿਤੀ 'ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਡਾਕਟਰ ਉਨ੍ਹਾਂ ਦੇ ਦਿਮਾਗ ਨੂੰ ਕਿਰਿਆਸ਼ੀਲ ਕਰਨ ਲਈ ਉਨ੍ਹਾਂ ਦੇ ਪਸੰਦ ਦੇ ਗੀਤ ਸੁਣਾ ਰਹੇ ਹਨ। ਰਾਏਪੁਰ ਦੇ ਸ਼੍ਰੀ ਨਰਾਇਣ ਹਸਪਤਾਲ ਦੇ ਮੈਨੇਜ਼ਿੰਗ ਡਾਇਰੈਕਟਰ ਸੁਨੀਲ ਖੇਮਕਾ ਨੇ ਅੱਜ ਭਾਵ ਮੰਗਲਵਾਰ ਨੂੰ ਦੱਸਿਆ ਹੈ ਕਿ ਜੋਗੀ (74 ਸਾਲਾ) ਦੀ ਸਥਿਤੀ ਲਗਾਤਰ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ ਦਾ ਦਿਲ, ਬਲੱਡ ਪ੍ਰੈਸ਼ਰ ਅਤੇ ਯੂਰਿਨ ਆਉਟਪੁੱਟ ਕੰਟਰੋਲ 'ਚ ਹਨ ਪਰ ਫਿਰ ਵੀ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
ਖੇਮਕਾ ਨੇ ਦੱਸਿਆ ਹੈ ਕਿ ਜੋਗੀ ਦੀ ਨਿਊਰੋਲਾਜਿਕਲ ਗਤੀਵਿਧੀਆਂ ਲਗਭਗ ਨਾ ਦੇ ਬਰਾਬਰ ਹਨ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਡਾਕਟਰ ਉਨ੍ਹਾਂ ਦੇ ਦਿਮਾਗ ਨੂੰ ਕਿਰਿਆਸ਼ੀਲ ਕਰਨ ਲਈ ਪੂਰਾ ਯਤਨ ਰਰ ਰਹੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਸੋਮਵਾਰ ਤੋਂ ਜੋਗੀ ਨੂੰ 'ਆਡੀਓ ਥੈਰੇਪੀ' ਵੀ ਦਿੱਤੀ ਜਾ ਰਹੀ ਹੈ, ਜਿਸ ਦੇ ਤਹਿਤ ਉਨ੍ਹਾਂ ਦੇ ਪਸੰਦ ਦੇ ਗੀਤ ਉਨ੍ਹਾਂ ਨੂੰ ਈਅਰਫੋਨ ਲਗਾ ਸੁਣਾ ਜਾ ਰਹੇ ਹਨ। ਇਸ ਨਾਲ ਉਨ੍ਹਾਂ ਦੇ ਦਿਮਾਗ ਨੂੰ ਸਾਧਾਰਨ ਵਿਧੀ ਦੁਆਰਾ ਕਿਰਿਆਸ਼ੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਹ ਸਫਲ ਨਹੀਂ ਹੋ ਸਕੀ।
ਦੱਸਣਯੋਗ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਸ਼ਨੀਵਾਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਪਰਿਵਾਰਿਕ ਮੈਂਬਰਾਂ ਮੁਤਾਬਕ ਅਜੀਤ ਜੋਗੀ ਸ਼ਨੀਵਾਰ ਸਵੇਰਸਾਰ ਵਹੀਲਚੇਅਰ 'ਤੇ ਗਾਰਡਨ 'ਚ ਘੁੰਮ ਰਹੇ ਸੀ ਤਾਂ ਬੇਹੋਸ਼ ਹੋ ਗਏ।
ਜ਼ਿਕਰਯੋਗ ਹੈ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਅਤੇ ਰਾਜਨੀਤੀ ਤੋਂ ਆਏ ਅਜੀਤ ਜੋਗੀ ਮੌਜੂਦਾ ਸਮੇਂ ਮਾਰਵਾਹੀ ਖੇਤਰ ਤੋਂ ਵਿਧਾਇਕ ਹਨ। ਉਨ੍ਹਾਂ ਦੀ ਪਤਨੀ ਰੇਨੂੰ ਜੋਗੀ ਕੋਟਾ ਖੇਤਰ ਤੋਂ ਵਿਧਾਇਕ ਹੈ। ਜੋਗੀ ਸਾਲ 2000 ਦੌਰਾਨ ਸੂਬਾ ਨਿਰਮਾਣ ਸਮੇਂ ਇੱਥੋ ਦੇ ਪਹਿਲੇ ਮੁੱਖ ਮੰਤਰੀ ਬਣੇ ਸੀ ਅਤੇ 2003 ਤੱਕ ਰਹੇ। ਸੂਬੇ 'ਚ ਕਾਂਗਰਸੀ ਨੇਤਾਵਾਂ ਨਾਲ ਮਤਭੇਦ ਹੋਣ ਕਾਰਨ ਜੋਗੀ ਨੇ ਸਾਲ 2016 'ਚ ਨਵੀਂ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦਾ ਗਠਨ ਕੀਤਾ ਸੀ ਅਤੇ ਉਸ ਦੇ ਮੁਖੀ ਸੀ।