ਇਨੈਲੋ ''ਚ ਵਧਿਆ ਹੋਰ ਵਿਵਾਦ, ਹੁਣ ਅਜੈ ਚੌਟਾਲਾ ਨੂੰ ਪਾਰਟੀ ''ਚੋਂ ਕੱਢਿਆ

11/14/2018 6:12:43 PM

ਚੰਡੀਗੜ੍ਹ (ਭਾਸ਼ਾ)— ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਚ ਚਲ ਰਹੀ ਖਿੱਚੋਤਾਣ ਦਰਮਿਆਨ ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਪੁੱਤਰ ਅਜੈ ਚੌਟਾਲਾ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਅਜੈ ਚੌਟਾਲਾ ਨੂੰ ਪਾਰਟੀ 'ਚੋਂ ਕੱਢੇ ਜਾਣ ਦਾ ਐਲਾਨ ਖੁਦ ਉਨ੍ਹਾਂ ਦੇ ਭਰਾ ਅਭੈ ਚੌਟਾਲਾ ਨੇ ਬੁੱਧਵਾਰ ਨੂੰ ਬੁਲਾਏ ਗਏ ਪੱਤਰਕਾਰ ਸੰਮੇਲਨ 'ਚ ਕੀਤਾ। ਇੱਥੇ ਦੱਸ ਦੇਈਏ ਕਿ ਅਜੈ ਸਿੰਘ ਇਸ ਸਮੇਂ ਪੈਰੋਲ 'ਤੇ ਦੋ ਹਫਤਿਆਂ ਲਈ ਜੇਲ 'ਚੋਂ ਬਾਹਰ ਹਨ। ਉਹ ਸਾਬਕਾ ਮੁੱਖ ਮੰਤਰੀ ਅਤੇ ਆਪਣੇ ਪਿਤਾ ਓਮ ਪ੍ਰਕਾਸ਼ ਚੌਟਾਲਾ ਨਾਲ ਪ੍ਰਦੇਸ਼ ਵਿਚ ਅਧਿਆਪਕਾਂ ਦੀ ਭਰਤੀ ਘਪਲੇ ਮਾਮਲੇ ਦੇ ਸਬੰਧ ਵਿਚ 10 ਸਾਲ ਦੀ ਜੇਲ ਦੀ ਸਜ਼ਾ ਕੱਟ ਰਹੇ ਹਨ। 

ਦੋ ਹਫਤੇ ਪਹਿਲਾਂ ਹੀ ਇਨੈਲੋ ਮੁਖੀ ਅਜੈ ਸਿੰਘ ਚੌਟਾਲਾ ਦੇ ਦੋਵੇਂ ਪੁੱਤਰ— ਦੁਸ਼ਯੰਤ ਅਤੇ ਉਨ੍ਹਾਂ ਦੇ ਭਰਾ ਦਿਗਵਿਜੈ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ। ਦੋਹਾਂ 'ਤੇ ਚੌਧਰੀ ਦੇਵੀਲਾਲ ਦੇ ਜਨਮ ਦਿਵਸ ਉਤਸਵ ਦੌਰਾਨ ਗੋਹਾਨਾ ਰੈਲੀ 'ਚ ਅਨੁਸ਼ਾਸਨ ਭੰਗ ਕਰਨ ਅਤੇ ਪਾਰਟੀ ਵਿਰੁੱਧ ਨਾਅਰੇਬਾਜ਼ੀ ਕਰਾਉਣ ਦੇ ਦੋਸ਼ ਲੱਗੇ ਸਨ। ਦੱਸਣਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ, ਚੌਧਰੀ ਦੇਵੀਲਾਲ ਦੇ ਪੁੱਤਰ ਹਨ। 

PunjabKesari

ਦਰਅਸਲ 7 ਅਕਤੂਬਰ 2018 ਨੂੰ ਹਰਿਆਣਾ ਦੇ ਗੋਹਾਨਾ 'ਚ ਚੌਧਰੀ ਦੇਵੀਲਾਲ ਦੇ ਜਨਮ ਦਿਵਸ ਉਤਸਵ ਦੌਰਾਨ ਇਕ ਰੈਲੀ ਆਯੋਜਿਤ ਕੀਤੀ ਗਈ ਸੀ। ਰੈਲੀ ਵਿਚ ਦੁਸ਼ਯੰਤ ਚੌਟਾਲਾ ਅਤੇ ਦਿਗਵਿਜੇ ਸਿੰਘ ਚੌਟਾਲਾ 'ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਆਪਣੇ ਚਾਚਾ ਅਭੈ ਚੌਟਾਲਾ ਵਿਰੁੱਧ ਨਾਅਰੇਬਾਜ਼ੀ ਕਰਵਾਈ। ਇਸ ਨੂੰ ਪਾਰਟੀ ਆਲਾਕਮਾਨ ਨੇ ਗੰਭੀਰਤਾ ਨਾਲ ਲਿਆ। ਅਭੈ ਸਿੰਘ ਚੌਟਾਲਾ ਨੇ ਪੱਤਰਕਾਰ ਸੰਮੇਲਨ ਵਿਚ ਆਪਣੇ ਵੱਡੇ ਭਰਾ ਅਜੈ ਸਿੰਘ ਚੌਟਾਲਾ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਅਤੇ ਇਨੈਲੋ ਨੂੰ ਕਮਜ਼ੋਰ ਕਰਨ ਲਈ ਭਾਜਪਾ ਅਤੇ ਕਾਂਗਰਸ ਦੇ ਇਸ਼ਾਰੇ 'ਤੇ ਚੱਲਣ ਦਾ ਦੋਸ਼ ਲਾਇਆ। 


Related News