ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ Airtel ਨੇ ਦਿੱਤਾ ਤੋਹਫ਼ਾ, ਹੁਣ ਨਹੀਂ ਆਵੇਗੀ ਕੁਨੈਕਟੀਵਿਟੀ 'ਚ ਕੋਈ ਦਿੱਕਤ
Sunday, Jan 21, 2024 - 09:08 PM (IST)
ਨੈਸ਼ਨਲ ਡੈਸਕ- 22 ਜਨਵਰੀ ਨੂੰ ਅਯੁੱਧਿਆ ਵਿਖੇ ਹੋਣ ਵਾਲੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਟੈਲੀਕਾਮ ਕੰਪਨੀ ਏਅਰਟੈੱਲ ਨੇ ਰਾਮ ਭਗਤਾਂ ਲਈ ਇਕ ਖ਼ਾਸ ਉਪਰਾਲਾ ਕੀਤਾ ਹੈ। ਦੂਰਸੰਚਾਰ ਕੰਪਨੀ ਨੇ ਅਯੁੱਧਿਆ 'ਚ ਰਾਮ ਮੰਦਰ ਇਲਾਕੇ 'ਚ ਆਪਣੀ ਨੈੱਟਵਰਕ ਕੁਨੈਕਟੀਵਿਟੀ ਵਧਾ ਦਿੱਤੀ ਹੈ।
ਕੰਪਨੀ ਦੇ ਸੀਨੀਅਰ ਅਧਿਕਾਰੀ ਯੂ. ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਧਿਆਨ 'ਚ ਰੱਖ ਕੇ ਕੰਪਨੀ ਨੇ ਅਯੁੱਧਿਆ ਦੇ ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਹੋਰ ਮੁੱਖ ਇਲਾਕਿਆਂ 'ਚ ਨੈੱਟਵਰਕ ਕੁਨੈਕਟੀਵਿਟੀ 'ਚ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ- ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਗੱਡੀ ਨਹਿਰ 'ਚ ਡਿੱਗੀ, 4 ਲੋਕਾਂ ਦੀ ਹੋਈ ਮੌਤ, 2 ਹੋਰ ਜ਼ਖਮੀ
ਉਨ੍ਹਾਂ ਅੱਗੇ ਦੱਸਿਆ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ 22 ਜਨਵਰੀ ਨੂੰ ਵੱਡੀ ਗਿਣਤੀ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਨੈੱਟਵਰਕ ਕਾਰਨ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਕੰਪਨੀ ਨੇ ਪੂਰੇ ਸ਼ਹਿਰ 'ਚ ਬਗੈਰ ਕਿਸੇ ਮੁਸ਼ਕਿਲ ਦੇ ਨੈੱਟਵਰਕ ਕੁਨੈਕਟੀਵਿਟੀ ਨੂੰ ਯਕੀਨੀ ਬਣਾਉਣ ਲਈ ਆਪਟੀਕਲ ਫਾਈਬਰ ਕੇਬਲਾਂ ਵਿਛਾ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ ਭਲਕੇ ਭਾਵ 22 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਸ਼ਹਿਰ 'ਚ ਸ਼੍ਰੀ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ 'ਚ ਦੇਸ਼-ਵਿਦੇਸ਼ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਸਮਾਰੋਹ ਕਾਰਨ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਰਹਿ ਰਹੇ ਰਾਮ ਭਗਤਾਂ 'ਚ ਵੀ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਮੋਗਾ ਵਿਖੇ ਹੋਈ 'ਜਿੱਤੇਗਾ ਪੰਜਾਬ' ਰੈਲੀ ਤੋਂ ਨਾਰਾਜ਼ ਹੋਈ ਕਾਂਗਰਸ ਹਾਈਕਮਾਂਡ, ਲਿਆ ਵੱਡਾ ਐਕਸ਼ਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8