ਰਨਵੇਅ ''ਤੇ ਵਾਹਨ ਨਾਲ ਟਕਰਾਇਆ ਜਹਾਜ਼, ਜੈਪੁਰ ਏਅਰਪੋਰਟ ’ਤੇ ਮਚੀ ਹਫ਼ੜਾ-ਦਫ਼ੜੀ

Tuesday, Aug 18, 2026 - 07:37 AM (IST)

ਰਨਵੇਅ ''ਤੇ ਵਾਹਨ ਨਾਲ ਟਕਰਾਇਆ ਜਹਾਜ਼, ਜੈਪੁਰ ਏਅਰਪੋਰਟ ’ਤੇ ਮਚੀ ਹਫ਼ੜਾ-ਦਫ਼ੜੀ

ਜੈਪੁਰ (ਇੰਟ.) - ਜੈਪੁਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਮਾਈਕ੍ਰੋਲਾਈਟ ਏਅਰਕ੍ਰਾਫਟ (ਛੋਟਾ ਜਹਾਜ਼) ਨਾਲ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਹਵਾਈ ਪੱਟੜੀ ਵੱਲ ਲਿਜਾਂਦੇ ਸਮੇਂ ਜਹਾਜ਼ ਗਰਾਊਂਡ ਹੈਂਡਲਿੰਗ ਵਾਹਨ ਨਾਲ ਟੱਕਰਾਅ ਗਿਆ। ਜਹਾਜ਼ ਨੂੰ ਕੁਝ ਨੁਕਸਾਨ ਪਹੁੰਚਿਆ ਹੈ। ਖੁਸ਼ਕਿਸਮਤੀ ਨਾਲ ਪਾਇਲਟ ਅਤੇ ਟ੍ਰੇਨੀ ਐੱਨ. ਸੀ. ਸੀ. ਕੈਡੇਟ ਵਾਲ-ਵਾਲ ਬੱਚ ਗਏ। ਇਹ ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਜਹਾਜ਼ ਨੂੰ ਪਾਰਕਿੰਗ ਏਰੀਆ (ਹੈਂਗਰ) ਤੋਂ ਟ੍ਰੇਨਿੰਗ ਫਲਾਈਟ ਲਈ ਪੱਟੜੀ ਵੱਲ ਲਿਜਾਇਆ ਜਾ ਰਿਹਾ ਸੀ। 

ਪੜ੍ਹੋ ਇਹ ਵੀ - ਮੰਦਰ ਭਾਜੜ 'ਚ ਮਾਰੇ ਗਏ ਸ਼ਰਧਾਲੂਆਂ ਦੇ ਪਰਿਵਾਰ ਨੂੰ ਮਿਲੇਗਾ 4-4 ਲੱਖ ਮੁਆਵਜ਼ਾ ! CM ਚੌਧਰੀ ਨੇ ਕੀਤਾ ਐਲਾਨ

ਜਾਣਕਾਰੀ ਮੁਤਾਬਕ ਇਸ ਜਹਾਜ਼ ਵਿਚ ਪਾਇਲਟ ਤੇ ਐੱਨ. ਸੀ. ਸੀ. ਦਾ ਇਕ ਕੈਡੇਟ ਸਵਾਰ ਸਨ। ਉਸੇ ਸਮੇਂ ਗਰਾਊਂਡ ਹੈਂਡਲਿੰਗ ਏਜੰਸੀ ਇੰਡੋਥਾਈ ਨਾਲ ਸਬੰਧਤ ਇਕ ਵਾਹਨ ਵੀ ਹਵਾਈ ਅੱਡੇ ਦੇ ਕੰਪਲੈਕਸ ’ਚ ਜਾ ਰਿਹਾ ਸੀ। ਇਸ ਹਾਦਸੇ ਕਾਰਨ ਹਵਾਈ ਅੱਡੇ ’ਤੇ ਮੌਜੂਦ ਅਧਿਕਾਰੀਆਂ ਤੇ ਸਟਾਫ ’ਚ ਘਬਰਾਹਟ ਫੈਲ ਗਈ। ਜਹਾਜ਼ ਅਤੇ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਵੱਖਰਾ ਕਰ ਦਿੱਤਾ ਗਿਆ। ਸਬੰਧਤ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਤਕਨੀਕੀ ਜਾਂਚ ਤੋਂ ਬਾਅਦ ਹੀ ਜਹਾਜ਼ ਦੇ ਦੁਬਾਰਾ ਉਡਾਣ ਲਈ ਤਿਆਰ ਹੋਣ ਦੀ ਉਮੀਦ ਹੈ।

ਜ਼ਮੀਨੀ ਵਾਹਨ ਪ੍ਰਬੰਧਨ ’ਚ ਖਾਮੀਆਂ ਦਾ ਸ਼ੱਕ
ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਹਵਾਈ ਅੱਡੇ ਦੇ ਸੰਚਾਲਨ ਕੰਟਰੋਲ ਕੇਂਦਰ ਤੇ ਜ਼ਮੀਨੀ ਵਾਹਨ ਪ੍ਰਬੰਧਨ ਦੇ ਕੰਮਕਾਜ ਬਾਰੇ ਸਵਾਲ ਉਠਾਏ ਜਾ ਰਹੇ ਹਨ। ਹਵਾਈ ਅੱਡੇ ਦੇ ਪਾਰਕਿੰਗ ਖੇਤਰ ’ਚ ਜਹਾਜ਼ਾਂ ਅਤੇ ਜ਼ਮੀਨੀ ਵਾਹਨਾਂ ਦੀ ਆਵਾਜਾਈ ਦੌਰਾਨ ਸੁਰੱਖਿਆ ਪੈਮਾਨੇ ਅਤੇ ਤਾਲਮੇਲ ਅਹਿਮ ਭੂਮਿਕਾ ਨਿਭਾਉਂਦੇ ਹਨ। ਜ਼ਮੀਨੀ ਵਾਹਨ ਪ੍ਰਬੰਧਨ ’ਚ ਖਾਮੀਆਂ ਦੇ ਇਸ ਹਾਦਸੇ ਦਾ ਕਾਰਨ ਹੋਣ ਦਾ ਸ਼ੱਕ ਹੈ।

ਪੜ੍ਹੋ ਇਹ ਵੀ - ਜਿਊਂਦੇ ਪੁੱਤਰ ਦਾ ਮਾਂ ਨੇ ਬਣਵਾ 'ਤਾ Death ਸਰਟੀਫਿਕੇਟ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News