ਹਵਾ ''ਚ ਡੋਲ ਗਿਆ ਏਅਰ ਇੰਡੀਆ ਦਾ ਜਹਾਜ਼, ਲੱਗੇ ਜ਼ਬਰਦਸਤ ਝਟਕੇ, ਕਈ ਯਾਤਰੀ ਜ਼ਖ਼ਮੀ

Tuesday, Aug 04, 2026 - 01:55 PM (IST)

ਹਵਾ ''ਚ ਡੋਲ ਗਿਆ ਏਅਰ ਇੰਡੀਆ ਦਾ ਜਹਾਜ਼, ਲੱਗੇ ਜ਼ਬਰਦਸਤ ਝਟਕੇ, ਕਈ ਯਾਤਰੀ ਜ਼ਖ਼ਮੀ

ਨਵੀਂ ਦਿੱਲੀ- ਏਅਰ ਇੰਡੀਆ ਦੀ ਫੁਕੇਟ (ਥਾਈਲੈਂਡ)-ਦਿੱਲੀ ਉਡਾਣ  AI2379 ਨੂੰ ਸੋਮਵਾਰ ਨੂੰ ਉਡਾਣ ਦੌਰਾਨ ਟਰਬੂਲੈਂਸ (ਤੇਜ਼ ਹਵਾ ਦੇ ਝਟਕਿਆਂ) ਦਾ ਸਾਹਮਣਾ ਕਰਨਾ ਪਿਆ। ਏਅਰਲਾਈਨ ਅਨੁਸਾਰ, ਕਰੂਜ਼ ਦੌਰਾਨ ਜਹਾਜ਼ ਦੀ ਉੱਚਾਈ 'ਚ ਕੁਝ ਸਮੇਂ ਲਈ ਤਬਦੀਲੀ ਆਈ ਪਰ ਪਾਇਲਟ ਨੇ ਸਥਿਤੀ ਸੰਭਾਲ ਲਈ ਅਤੇ ਜਹਾਜ਼ ਦੀ ਦਿੱਲੀ ਏਅਰਪੋਰਟ 'ਤੇ ਸੁਰੱਖਿਅਤ ਲੈਂਡਿੰਗ ਕਰਵਾਈ। 

ਏਅਰ ਇੰਡੀਆ ਨੇ ਦੱਸਿਆ ਕਿ ਜਹਾਜ਼ 'ਚ ਸਵਾਰ ਸਾਰੇ ਯਾਤਰੀ ਅਤੇ ਕਰੂ ਸੁਰੱਖਿਅਤ ਹਨ। ਫਿਲਹਾਲ ਕਿਸੇ ਦੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ ਕੁਝ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਸਾਵਧਾਨੀ ਨਾਲ ਏਅਰਪੋਰਟ ਸਥਿਤ ਮੈਡੀਕਲ ਸਹੂਲਤ 'ਚ ਜਾਂਚ ਅਤੇ ਇਲਾਜ ਲਈ ਭੇਜਿਆ ਗਿਆ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਯਾਤਰੀਆਂ ਅਤੇ ਕਰੂ ਦੀ ਸੁਰੱਖਿਆ ਕੰਪਨੀ ਦੀ ਸਰਵਉੱਚ ਪਹਿਲ ਹੈ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਅਤੇ ਘਟਨਾ ਦੀ ਜਾਂਚ 'ਚ ਸੰਬੰਧਤ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News