ਹਵਾਈ ਅੱਡੇ ਤੋਂ 23.76 ਲੱਖ ਰੁਪਏ ਸੋਨਾ ਜ਼ਬਤ, ਤਸਕਰੀ ਦਾ ਤਰੀਕਾ ਦੇਖ ਹੋਵੋਗੇ ਹੈਰਾਨ
Friday, Jan 24, 2025 - 05:12 PM (IST)
ਨਵੀਂ ਦਿੱਲੀ- ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਨੀਵੀਆ ਕ੍ਰੀਮ ਦੇ ਡੱਬਿਆਂ ਅਤੇ ਟਾਈਗਰ ਬਾਮ ਦੀਆਂ ਬੋਤਲਾਂ 'ਚ ਲੁਕਾਇਆ ਗਿਆ 23.76 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਸ਼ੁੱਕਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ 'ਚ ਕਿਹਾ ਗਿਆ ਹੈ ਕਿ 21 ਜਨਵਰੀ ਨੂੰ ਰਿਆਦ (ਸਾਊਦੀ ਅਰਬ) ਤੋਂ ਆਏ ਇਕ ਭਾਰਤੀ ਵਿਅਕਤੀ ਨੂੰ ਰੋਕਿਆ ਗਿਆ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕਾਰਨ ਘਰੋਂ ਬਾਹਰ ਨਿਕਲੇ ਲੋਕ
ਕਸਟਮ ਵਿਭਾਗ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ,''ਸਮਾਨ ਦੀ ਜਾਂਚ ਅਤੇ ਯਾਤਰੀ ਦੀ ਨਿੱਜੀ ਤਲਾਸ਼ ਦੌਰਾਨ ਰੇਨੀਅਮ ਚੜ੍ਹੀ ਸੋਨੇ ਦੀਆਂ 18 ਛੜਾਂ ਬਰਾਮਦ ਹੋਈਆਂ, ਜਿਸ ਦਾ ਕੁੱਲ ਭਾਰ 318 ਗ੍ਰਾਮ ਸੀ। ਉਨ੍ਹਾਂ ਨੂੰ ਨੀਵੀਆ ਕ੍ਰੀਮ ਦੇ ਚਾਰ ਡੱਬਿਆਂ ਅਤੇ ਟਾਈਗਰ ਬਾਮ ਦੀਆਂ 10 ਸ਼ੀਸ਼ੀਆਂ 'ਚ ਲੁਕਾਇਆ ਗਿਆ ਸੀ ਅਤੇ ਇਸ ਦੀ ਕੁੱਲ ਕੀਮਤ 23,76,471 ਰੁਪਏ ਹੈ।'' ਉਨ੍ਹਾਂ ਕਿਹਾ ਕਿ ਰੇਨੀਅਮ ਚੜ੍ਹੀਆਂ ਸੋਨੇ ਦੀਆਂ ਛੋਟੀਆਂ ਛੜਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਸਟਮ ਅਧਿਕਾਰੀ ਨੇ ਕਿਹਾ,''ਰੇਨੀਅਮ ਇਕ ਭੂਰੇ ਰੰਗ ਦਾ ਤੱਤ ਹੈ, ਜਿਸ ਦਾ ਉਪਯੋਗ ਤਸਕਰੀ ਦੇ ਮਕਸਦ ਨਾਲ ਸੋਨਾ ਲੁਕਾਉਣ ਲਈ ਕੀਤਾ ਜਾਂਦਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8