ਮੁੰਬਈ 'ਚ 2200 ਅਸਾਮੀਆਂ ਲਈ ਇਕੱਠੀ ਹੋਈ ਹਜ਼ਾਰਾਂ ਦੀ ਭੀੜ, AirIndia ਲਈ ਕਾਬੂ ਕਰਨਾ ਹੋਇਆ ਮੁਸ਼ਕਲ

Thursday, Jul 18, 2024 - 01:32 PM (IST)

ਮੁੰਬਈ - ਮੁੰਬਈ ਵਿੱਚ ਮੰਗਲਵਾਰ 16 ਜੁਲਾਈ ਨੂੰ ਏਅਰਪੋਰਟ ਲੋਡਰ ਦੀਆਂ 2,216 ਅਸਾਮੀਆਂ ਲਈ 25 ਹਜ਼ਾਰ ਤੋਂ ਵੱਧ ਉਮੀਦਵਾਰ ਇੰਟਰਵਿਊ ਲਈ ਪਹੁੰਚੇ। ਇਸ ਕਾਰਨ ਮੁੰਬਈ ਹਵਾਈ ਅੱਡੇ 'ਤੇ ਭਗਦੜ ਵਰਗੀ ਸਥਿਤੀ ਬਣ ਗਈ। ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭੀੜ ਨੂੰ ਕਾਬੂ ਕਰਨ ਲਈ ਕਾਫੀ ਮਿਹਨਤ ਕਰਨੀ ਪਈ।

ਨੌਕਰੀਆਂ ਲਈ ਪੁੱਜੇ ਉਮੀਦਵਾਰਾਂ ਦੀਆਂ ਕਈ ਫੋਟੋਆਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਨੌਜਵਾਨਾਂ ਦੀ ਭਾਰੀ ਭੀੜ ਨਜ਼ਰ ਆ ਰਹੀ ਹੈ। ਉਮੀਦਵਾਰ ਫਾਰਮ ਕਾਊਂਟਰ ਤੱਕ ਪਹੁੰਚਣ ਲਈ ਧੱਕਾ-ਮੁੱਕੀ ਕਰਦੇ ਨਜ਼ਰ ਆ ਰਹੇ ਹਨ। ਰਿਪੋਰਟਾਂ ਅਨੁਸਾਰ ਬਿਨੈਕਾਰਾਂ ਨੂੰ ਬਿਨਾਂ ਭੋਜਨ ਅਤੇ ਪਾਣੀ ਦੇ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਅਜਿਹੇ 'ਚ ਕਈਆਂ ਦੀ ਸਿਹਤ ਖਰਾਬ ਹੋਣ ਲੱਗੀ।

 

400 ਕਿਲੋਮੀਟਰ ਦੂਰ ਤੋਂ ਇੰਟਰਵਿਊ ਲਈ ਆਇਆ ਸੀ

ਇੰਟਰਵਿਊ ਲਈ ਲੰਮੀ ਦੂਰੀ ਤੈਅ ਕਰਕੇ ਉਮੀਦਵਾਰ ਇੱਥੇ ਪਹੁੰਚੇ ਸਨ। ਇਸ ਪੋਸਟ ਲਈ ਦੀ ਤਨਖਾਹ 22,500 ਰੁਪਏ ਹੈ। ਇਸ ਕਾਰਨ ਕਈ ਉਮੀਦਵਾਰ ਆਪਣੀ ਪੜ੍ਹਾਈ ਛੱਡ ਕੇ ਇਥੇ ਆਏ ਹੋਏ ਸਨ। ਉਮੀਦਵਾਰਾਂ ਨੇ ਸਰਕਾਰ ਨੂੰ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਵੀ ਅਪੀਲ ਕੀਤੀ।

ਅਲਵਰ, ਰਾਜਸਥਾਨ ਤੋਂ ਮੁੰਬਈ ਆਏ ਇੱਕ ਹੋਰ ਉਮੀਦਵਾਰ ਨੇ ਦੱਸਿਆ ਕਿ ਉਸ ਕੋਲ ਐਮ.ਕਾਮ ਦੀ ਡਿਗਰੀ ਹੈ। ਉਸ ਨੇ ਕਿਹਾ, 'ਮੈਂ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹਾਂ, ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਤਨਖਾਹ ਚੰਗੀ ਹੈ, ਇਸ ਲਈ ਮੈਂ ਇੰਟਰਵਿਊ ਲਈ ਆਇਆ ਹਾਂ।'

ਏਅਰਪੋਰਟ ਲੋਡਰ ਨੂੰ 20-25 ਹਜ਼ਾਰ ਤਨਖਾਹ ਮਿਲਦੀ ਹੈ

ਏਅਰਪੋਰਟ 'ਤੇ ਲੋਡਰ ਵਜੋਂ ਭਰਤੀ ਕੀਤੇ ਗਏ ਕਰਮਚਾਰੀ ਜਹਾਜ਼ 'ਚ ਸਮਾਨ ਦੀ ਲੋਡਿੰਗ ਅਤੇ ਅਨਲੋਡਿੰਗ ਦੇ ਨਾਲ-ਨਾਲ ਬੈਗੇਜ ਬੈਲਟ ਅਤੇ ਰੈਂਪ ਟਰੈਕਟਰ ਚਲਾਉਣ ਦਾ ਕੰਮ ਵੀ ਕਰਦੇ ਹਨ। ਇੱਕ ਜਹਾਜ਼ ਨੂੰ ਸਾਮਾਨ, ਮਾਲ ਅਤੇ ਭੋਜਨ ਦੀ ਸਪਲਾਈ ਕਰਨ ਲਈ ਘੱਟੋ-ਘੱਟ 5 ਲੋਡਰਾਂ ਦੀ ਲੋੜ ਹੁੰਦੀ ਹੈ। ਓਵਰਟਾਈਮ ਕੰਮ ਕਰਕੇ 30 ਹਜ਼ਾਰ ਰੁਪਏ ਤੋਂ ਵੱਧ ਕਮਾ ਲੈਂਦਾ ਹੈ। ਲੋਡਰ ਦੀ ਨੌਕਰੀ ਲਈ ਸਿੱਖਿਆ ਯੋਗਤਾ ਮੁੱਢਲੀ ਹੈ ਜਦਕਿ ਉਮੀਦਵਾਰ ਸਰੀਰਕ ਤੌਰ 'ਤੇ ਮਜ਼ਬੂਤ ​​ਹੋਣਾ ਚਾਹੀਦਾ ਹੈ।


Harinder Kaur

Content Editor

Related News