ਏਅਰਸੈੱਲ-ਮੈਕਸਿਸ ਡੀਲ: ਕਾਰਤੀ ਅਤੇ ਪੀ.ਚਿਦਾਂਬਰਮ ਨੂੰ 7 ਅਗਸਤ ਤੱਕ ਰਾਹਤ, ਗ੍ਰਿਫਤਾਰੀ ''ਤੇ ਰੋਕ
Tuesday, Jul 10, 2018 - 11:31 AM (IST)
ਨਵੀਂ ਦਿੱਲੀ— ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ.ਚਿਦਾਂਬਰਮ ਅਤੇ ਉਨ੍ਹਾਂ ਦੇ ਬੇਟੇ ਨੂੰ 7 ਅਗਸਤ ਤੱਕ ਲਈ ਰਾਹਤ ਮਿਲ ਗਈ ਹੈ। ਪਟਿਆਲਾ ਹਾਊਸ ਕੋਰਟ ਨੇ 7 ਅਗਸਤ ਤੱਕ ਕਾਰਤੀ ਪੀ.ਚਿਦਾਂਬਰਮ ਨੂੰ ਗ੍ਰਿਫਤਾਰ ਨਾ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਦੀ ਗ੍ਰਿਫਤਾਰੀ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਈ.ਡੀ ਦੇ ਵਕੀਲ ਵੱਲੋਂ 31 ਜੁਲਾਈ ਨੂੰ ਕਾਰਤੀ ਦੀ ਜ਼ਮਾਨਤ 'ਤੇ ਸੁਣਵਾਈ ਕਰਦੇ ਸਮੇਂ ਚਾਰਜਸ਼ੀਟ 'ਤੇ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ।
ਪਟਿਆਲਾ ਹਾਊਸ ਕੋਰਟ 'ਚ ਚੱਲ ਰਹੀ ਸੁਣਵਾਈ ਦੇ ਸਮੇਂ ਕਪਿਲ ਸਿੱਬਲ ਅਤੇ ਅਭਿਸ਼ੇਕ ਮਨੁ ਸਿੰਘਵੀ ਵੀ ਮੌਜੂਦ ਰਹੇ। ਏਅਰਸੈੱਲ-ਮੈਕਸਿਸ ਕਥਿਤ ਮਨੀ ਲਾਂਡਿੰ੍ਰਗ ਮਾਮਲੇ 'ਚ ਈ.ਡੀ ਕਈ ਵਾਰ ਪੀ.ਚਿਦਾਂਬਰਮ ਤੋਂ ਪੁੱਛਗਿਛ ਕਰ ਚੁੱਕਿਆ ਹੈ। ਚਿਦਾਂਬਰਮ ਨੇ ਇਸ ਤੋਂ ਪਹਿਲੇ ਜੱਜ ਓ.ਪੀ ਸੈਨੀ ਦੀ ਅਦਾਲਤ 'ਚ ਇਸ ਮਾਮਲੇ 'ਚ ਗ੍ਰਿਫਤਾਰੀ ਤੋਂ ਰਾਹਤ ਦੀ ਅਪੀਲ ਕੀਤੀ ਸੀ।
