ਹਿਸਾਰ ਹਵਾਈ ਅੱਡੇ ਤੋਂ ਅਪ੍ਰੈਲ ''ਚ ਸ਼ੁਰੂ ਹੋਵੇਗੀ ਜੈਪੁਰ ਸਮੇਤ ਕਈ ਸ਼ਹਿਰਾਂ ਲਈ ਹਵਾਈ ਯਾਤਰਾ : ਦੁਸ਼ਯੰਤ ਚੌਟਾਲਾ

01/09/2024 11:19:57 AM

ਨੈਸ਼ਨਲ ਡੈਸਕ- ਹਿਸਾਰ ਹਵਾਈ ਅੱਡਾ ਇਸ ਸਾਲ ਅਪ੍ਰੈਲ ਤੋਂ ਚਾਲੂ ਹੋ ਜਾਵੇਗਾ। ਹਵਾਈ ਜਹਾਜ਼ ਹਿਸਾਰ ਤੋਂ ਚੰਡੀਗੜ੍ਹ, ਦਿੱਲੀ, ਜੰਮੂ, ਅਹਿਮਦਾਬਾਦ, ਜੈਪੁਰ ਅਤੇ ਕੁੱਲੂ ਰੂਟਾਂ 'ਤੇ ਚੱਲਣਗੇ। ਇਹ ਦਾਅਵਾ ਸੋਮਵਾਰ ਨੂੰ ਉਪ ਮੁੱਖ ਮੰਤਰੀ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਮੰਤਰੀ ਦੁਸ਼ਯੰਤ ਚੌਟਾਲਾ ਨੇ ਸ਼ਹਿਰੀ ਹਵਾਬਾਜ਼ੀ ਅਤੇ ਅਲਾਇੰਸ ਏਅਰ ਕੰਪਨੀ ਦੇ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਤੋਂ ਬਾਅਦ ਕੀਤਾ।
ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਕਈ ਮੁੱਦਿਆਂ ’ਤੇ ਸਹਿਮਤੀ ਬਣੀ ਹੈ। ਇਸ ਕੰਪਨੀ ਨਾਲ ਛੇਤੀ ਹੀ ਹਵਾਈ ਯਾਤਰਾ ਸ਼ੁਰੂ ਕਰਨ ਲਈ ਇੱਕ ਐੱਮਓਯੂ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਿਸਾਰ ਤੋਂ ਸ਼ੁਰੂ ਹੋਣ ਵਾਲੀਆਂ ਸੇਵਾਵਾਂ ਏਅਰ ਕਨੈਕਟੀਵਿਟੀ ਸਟੇਟ ਵੀਜੀਐੱਫ (ਵਾਇਏਬਲ ਗੈਪ ਫੰਡਿੰਗ) ਦੇ ਸੰਕਲਪ 'ਤੇ ਹੋਣਗੀਆਂ, ਤਾਂ ਜੋ ਯਾਤਰੀਆਂ ਨੂੰ ਜ਼ਿਆਦਾ ਕਿਰਾਏ ਦਾ ਭੁਗਤਾਨ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਪਹਿਲੇ ਪੜਾਅ 'ਚ ਹਿਸਾਰ ਹਵਾਈ ਅੱਡੇ ਤੋਂ ਚੰਡੀਗੜ੍ਹ, ਦਿੱਲੀ, ਜੰਮੂ, ਅਹਿਮਦਾਬਾਦ, ਜੈਪੁਰ ਅਤੇ ਕੁੱਲੂ ਦੇ ਰੂਟਾਂ 'ਤੇ 70 ਸੀਟਾਂ ਵਾਲੇ ਹਵਾਈ ਜਹਾਜ਼ ਚਲਾਉਣ ਦਾ ਵਿਚਾਰ ਹੈ। ਹਵਾਈ ਯਾਤਰਾ ਸ਼ੁਰੂ ਹੋਣ ਤੋਂ 90 ਦਿਨਾਂ ਬਾਅਦ ਰੂਟਾਂ ਦੀ ਮੁੜ ਸਮੀਖਿਆ ਕੀਤੀ ਜਾਵੇਗੀ। ਜੇਕਰ ਲੋਕਾਂ ਦੀ ਮੰਗ ਹੈ ਤਾਂ ਹਿਸਾਰ ਤੋਂ ਲਖਨਊ, ਵਾਰਾਣਸੀ, ਅੰਬਾਲਾ ਸਮੇਤ ਹੋਰ ਸ਼ਹਿਰਾਂ ਲਈ ਉਡਾਣਾਂ ਚਲਾਈਆਂ ਜਾਣਗੀਆਂ। ਉਪ ਮੁੱਖ ਮੰਤਰੀ ਨੇ ਕਿਹਾ ਕਿ ਹਿਸਾਰ ਤੋਂ ਹਵਾਈ ਸੰਪਰਕ ਸ਼ੁਰੂ ਹੋਣ ਤੋਂ ਬਾਅਦ ਹਿਸਾਰ ਨੂੰ ਕਾਫੀ ਫਾਇਦਾ ਹੋਵੇਗਾ। ਹਿਸਾਰ ਵਿੱਚ ਰੱਖਿਆ ਉਦਯੋਗ ਅਤੇ ਹੋਰ ਉਦਯੋਗਾਂ ਦਾ ਵਿਸਥਾਰ ਹੋਵੇਗਾ। ਇਸ ਨਾਲ ਸੂਬੇ ਦੇ ਮਾਲੀਏ ਨੂੰ ਕਾਫੀ ਫਾਇਦਾ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News