ਫਿਰ ਗੰਭੀਰ ਸ਼੍ਰੇਣੀ 'ਚ ਪਹੁੰਚੀ ਦਿੱਲੀ ਦੀ 'ਹਵਾ ਗੁਣਵੱਤਾ'

01/12/2019 12:34:59 PM

ਨਵੀਂ ਦਿੱਲੀ- ਦਿੱਲੀ 'ਚ ਸ਼ਨੀਵਾਰ ਨੂੰ ਹਵਾ ਦੀ ਰਫਤਾਰ ਘੱਟ ਹੋਣ ਕਾਰਨ ਹਵਾ ਗੁਣਵੱਤਾ ਲਗਾਤਾਰ ਖਰਾਬ ਸ਼੍ਰੇਣੀ 'ਚ ਪਹੁੰਚ ਗਈ ਹੈ ਪਰ ਅਧਿਕਾਰੀਆਂ ਨੇ ਅਗਲੇ ਕੁਝ ਦਿਨਾਂ 'ਚ ਮੀਂਹ ਪੈਣ ਦਾ ਅਨੁਮਾਨ ਲਗਾਇਆ ਹੈ, ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਘੱਟ ਹੋਣ ਦੀ ਸੰਭਾਵਨਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅੰਕੜਿਆ ਮੁਤਾਬਕ ਸ਼ਹਿਰ ਦੀ ਕੁਲ ਹਵਾ ਗੁਣਵੱਤਾ ਇੰਡੈਕਸ 410 ਸੀ, ਜੋ ਗੰਭੀਰ ਸ਼੍ਰੇਣੀ 'ਚ ਮੰਨਿਆ ਜਾਂਦਾ ਹੈ।

ਸੀ. ਪੀ. ਸੀ. ਬੀ. ਨੇ ਦੱਸਿਆ ਹੈ ਕਿ 22 ਇਲਾਕਿਆਂ 'ਚ ਹਵਾ ਗੁਣਵੱਤਾ ਗੰਭੀਰ ਦਰਜ ਕੀਤੀ ਗਈ ਹੈ ਪਰ 13 ਇਲਾਕਿਆਂ 'ਚ ਬੇਹੱਦ ਖਰਾਬ ਦਰਜ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) 'ਚ ਗਾਜੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ 'ਚ ਹਵਾ ਕੁਆਲਿਟੀ ਗੰਭੀਰ ਦਰਜ ਕੀਤੀ ਗਈ। ਕੇਂਦਰ ਸੰਚਾਲਿਤ ਹਵਾ ਗੁਣਵੱਤਾ ਅਤੇ ਮੌਸਮ ਭਵਿੱਖਬਾਣੀ ਸਿਸਟਮ (ਸਫਰ) ਨੇ ਕਿਹਾ ਹੈ ਕਿ ਅਗਲੇ ਦੋ ਦਿਨਾਂ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਹਵਾ ਕੁਆਲਿਟੀ ਸੁਧਰ ਸਕਦੀ ਹੈ। ਸਫਰ ਨੇ ਕਿਹਾ, ਜੇਕਰ ਬਾਰਿਸ਼ ਨਾ ਹੋਈ ਤਾਂ ਆਉਣ ਵਾਲੇ ਦਿਨਾਂ 'ਚ ਮੌਸਮ ਹੋਰ ਖਰਾਬ ਹੋ ਸਕਦਾ ਹੈ।


Iqbalkaur

Content Editor

Related News