ਦਿੱਲੀ ''ਚ ਹਵਾ ਗੁਣਵੱਤਾ ''ਗੰਭੀਰ'', AQI 430 ਕੀਤਾ ਗਿਆ ਦਰਜ
Saturday, Dec 25, 2021 - 04:30 PM (IST)
ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸ਼ਨੀਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ 430 ਦਰਜ ਕੀਤਾ ਗਿਆ ਹੈ ਅਤੇ ਇਸੇ ਨਾਲ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਬਣੀ ਹੋਈ ਹੈ। ਮੌਸਮ ਵਿਭਾਗ ਨੇ ਅੱਜ ਯਾਨੀ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ,''ਹਵਾ ਦੀ ਗੁਣਵੱਤਾ 'ਚ ਸੁਧਾਰ ਹੋਣ ਦੇ ਆਸਾਰ ਹਨ ਪਰ ਇਹ ਦੱਖਣ-ਪੂਰਬੀ/ਪੂਰਬੀ ਦਿਸ਼ਾ ਤੋਂ ਹਵਾਵਾਂ ਚਲਣ ਕਾਰਨ 26 ਅਤੇ 27 ਦਸੰਬਰ ਨੂੰ ਇਸ ਦਾ ਪੱਧਰ 'ਬੇਹੱਦ ਖ਼ਰਾਬ' ਸ਼੍ਰੇਣੀ 'ਚ ਬਣਿਆ ਰਹੇਗਾ।''
ਇਹ ਵੀ ਪੜ੍ਹੋ : ਕ੍ਰਿਸਮਿਸ ਦਰਮਿਆਨ ਓਮੀਕ੍ਰੋਨ ਦਾ ਡਰ, ਦੇਸ਼ 'ਚ ਹੁਣ ਤੱਕ 415 ਮਾਮਲੇ ਦਰਜ
ਹਵਾ ਦੀ ਗੁਣਵੱਤਾ ਅਤੇ ਮੌਸਮ ਭਵਿੱਖਬਾਣੀ ਦੱਸਣ ਵਾਲੀ ਏਜੰਸੀ ਸਫ਼ਰ ਅਨੁਸਾਰ ਇਸ ਦੌਰਾਨ ਪੀ.ਐੱਮ. 2.5 ਅਤੇ ਪੀ.ਐੱਮ. 10 ਦੀ ਦ੍ਰਿਸ਼ਤਾ 242 'ਗੰਭੀਰ' ਅਤੇ 'ਬੇਹੱਦ ਖ਼ਰਾਬ' ਸ਼੍ਰੇਣੀ 'ਚ ਬਣੀ ਹੋਈ ਹੈ। ਇਸ ਵਿਚ ਨੋਇਡਾ ਅਤੇ ਗੁਰੂਗ੍ਰਾਮ ਵਰਗੇ ਦਿੱਲੀ ਦੇ ਨੇੜੇ-ਤੇੜੇ ਦੇ ਖੇਤਰਾਂ 'ਚ ਹਵਾ ਗੁਣਵੱਤਾ 'ਗੰਭੀਰ' ਅਤੇ 'ਬੇਹੱਦ ਖ਼ਰਾਬ' ਸ਼੍ਰੇਣੀ 'ਚ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ, ਹਵਾ ਗੁਣਵੱਤਾ ਸੂਚਕਾਂਕ ਫਰੀਦਾਬਾਦ 'ਚ 412, ਗੁਰੂਗ੍ਰਾਮ 'ਚ 358, ਗਾਜ਼ੀਆਬਾਦ 'ਚ 360 ਅਤੇ ਨੋਇਡਾ ਸੈਕਟਰ 1 'ਚ 413 ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ