ਦਿੱਲੀ ’ਚ ਹੌਲੀ ਹਵਾ ਕਾਰਨ ਹਵਾ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ’ਚ

11/24/2021 12:17:16 PM

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ’ਚ ਹੌਲੀ ਹਵਾ ਅਤੇ ਘੱਟ ਤਾਪਮਾਨ ਕਾਰਨ ਬੁੱਧਵਾਰ ਨੂੰ ਸਵੇਰੇ ਹਵਾ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ। ਸ਼ਹਿਰ ’ਚ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 357 ਰਿਹਾ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਅਨੁਸਾਰ, ਦਿੱਲੀ ’ਚ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦਾ ਹੁਣ ਤੱਕ ਸਭ ਤੋਂ ਘੱਟ ਤਾਪਮਾਨ ਹੈ। ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦਾ ਅਨੁਮਾਨ ਹੈ। ਤੇਜ਼ ਹਵਾ ਚੱਲਣ ਨਾਲ ਐਤਵਾਰ ਅਤੇ ਸੋਮਵਾਰ ਨੂੰ ਹਵਾ ਗੁਣਵੱਤਾ ’ਚ ਸੁਧਾਰ ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ 24 ਘੰਟੇ ਦਾ ਔਸਤਨ ਏ.ਕਿਊ.ਆਈ. 290 ਰਿਹਾ ਸੀ। ਇਸ ਮਹੀਨੇ ’ਚ ਦੂਜੀ ਵਾਰ ਏ.ਕਿਊ.ਆਈ. ’ਚ ਇੰਨਾ ਸੁਧਾਰ ਦੇਖਿਆ ਗਿਆ ਸੀ, ਜੋ ਇਸ ਤੋਂ ਪਹਿਲਾਂ ਇਕ ਨਵੰਬਰ ਨੂੰ 281 ਰਿਹਾ ਸੀ।

ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ

ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਬੁੱਧਵਾਰ ਨੂੰ, ਫਰੀਦਾਬਾਦ ’ਚ 348, ਗਾਜ਼ੀਆਬਾਦ ’ਚ 346, ਗ੍ਰੇਟਰ ਨੋਇਡਾ ’ਚ 329, ਗੁਰੂਗ੍ਰਾਮ ’ਚ 308 ਅਤੇ ਨੋਇਡਾ ’ਚ 320 ਰਿਹਾ। ਏ.ਕਿਊ.ਆਈ. ਨੂੰ ਜ਼ੀਰੋ ਤੋਂ 50 ਦਰਮਿਆਨ ‘ਚੰਗਾ’, 51 ਤੋਂ 100 ਦਰਮਿਆਨ ‘ਸੰਤੋਸ਼ਜਨਕ’, 101 ਤੋਂ 200 ਦਰਮਿਆਨ ‘ਮੱਧਮ’, 201 ਤੋਂ 300 ਦਰਮਿਾਨ ‘ਖ਼ਰਾਬ’, 301 ਤੋਂ 400 ਦਰਮਿਆਨ ‘ਬਹੁਤ ਖ਼ਰਾਬ’ ਅਤੇ 401 ਤੋਂ 500 ਦਰਮਿਆਨ ‘ਗੰਭੀਰ’ ਸ਼੍ਰੇਣੀ ’ਚ ਮੰਨਿਆ ਜਾਂਦਾ ਹੈ। ਦਿੱਲੀ ਸਰਕਾਰ ਨੇ ਹਵਾ ਗੁਣਵੱਤਾ ਨਾਲ ਨਜਿੱਠਣ ਅਤੇ ਸਿਹਤ ’ਤੇ ਪੈਣ ਵਾਲੇ ਇਸ ਦੇ ਗਲਤ ਪ੍ਰਭਾਵ ਦੇ ਮੱਦੇਨਜ਼ਰ ਐਤਵਾਰ ਨੂੰ ਗੈਰ-ਜ਼ਰੂਰੀ ਸਾਮਾਨ ਵਾਲੇ ਟਰੱਕਾਂ ਦੇ ਸ਼ਹਿਰ ’ਚ ਦਾਖ਼ਲੇ ’ਤੇ ਪਾਬੰਦੀ ਨਹੀਂ ਵਿਸਥਾਰ ਦਿੱਤਾ ਸੀ, ਜਦੋਂ ਕਿ ਉਸ ਦੇ ਕਰਮੀਆਂ ਨੂੰ 26 ਨਵੰਬਰ ਤੱਕ ‘ਵਰਕ ਫਰਾਮ ਹੋਮ’ (ਘਰੋਂ ਕੰਮ) ਵਿਵਸਥਾ ਜਾਰੀ ਰੱਖਣ ਦਾ ਆਦੇਸ਼ ਦਿੱਤਾ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News